ਇਕ ਬਰਾਬਰ

ਤਜੱਮੁਲ ਕਲੀਮ (Tajammul Kaleem; 1960 - 2025)
ਤਜੱਮੁਲ ਕਲੀਮ (Tajammul Kaleem; 26/3/1960 – 22/5/2025)
Image: Kamaal Karde O Badshaho.  Gurmukhi edition of Tajammul Kaleem’s poetry. Transliterator: Jaspal Ghai. Editor: Harmeet Vidiyarthi. Publisher: Autumn Art, Patiala (2022)

ਇਕ ਬਰਾਬਰ

ਟਿੱਬਾ ਟੋਇਆ − ਇਕ ਬਰਾਬਰ
ਗੱਡਿਆ ਬੋਇਆ − ਇਕ ਬਰਾਬਰ
ਕੀਤਿਆਂ ਹੋਇਆ − ਇਕ ਬਰਾਬਰ

ਰਾਤੀਂ ਅੱਖ ਤੇ ਬੱਦਲ ਵੱਸੇ
ਚੋਇਆ ਰੋਇਆ − ਇਕ ਬਰਾਬਰ

ਕਸਮੇ ਸੁਣ ਕੇ ਨੀਂਦਰ ਉੱਡ ਗਈ
ਸੁੱਤਾ ਮੋਇਆ − ਇਕ ਬਰਾਬਰ

ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ ਢੋਇਆ − ਇਕ ਬਰਾਬਰ

ਯਾਰ ਕਲੀਮਾਂ ਜੋਗੀ ਅੱਗੇ
ਸੱਪ ਗੰਡੋਇਆ − ਇਕ ਬਰਾਬਰ

ਸੂਰਜ ਤੁਰਦਾ ਨਾਲ਼ ਬਰਾਬਰ
ਦਿਨ ਕਿਓਂ ਲੱਗਣ ਸਾਲ ਬਰਾਬਰ

ਵਿੱਥ ਤੇ ਸੱਜਣਾ ਵਿੱਥ ਹੁੰਦੀ ਏ
ਭਾਵੇਂ ਹੋਵੇ ਵਾਲ ਬਰਾਬਰ

ਅੱਖ ਦਾ ਚਾਨਣ ਮਰ ਜਾਵੇ ਤੇ
ਨੀਲਾ, ਪੀਲਾ, ਲਾਲ ਬਰਾਬਰ

ਜੁੱਲੀ ਮੰਜੀ ਭੈਣ ਨੂੰ ਦੇ ਕੇ
ਵੰਡ ਲਏ ਵੀਰਾਂ ਮਾਲ ਬਰਾਬਰ

ਮੁਰਸ਼ਿਦ ਜੇ ਨਾ ਰਾਜ਼ੀ ਹੋਵੇ
ਮੁਜਰਾ ਨਾਚ ਧਮਾਲ ਬਰਾਬਰ

ਉੱਤੋਂ ਉੱਤੋਂ ਪਰਦੇ ਪਾਵਣ
ਵਿੱਚੋਂ ਸਭ ਦਾ ਹਾਲ ਬਰਾਬਰ

  • ਤਜੱਮੁਲ ਕਲੀਮ

Ik Barabar

Tibba, Toya, — ik barabar
Gaddeya, boyea — ik barabar
Keeteyan, hoyea — ik barabar

Raatin, akh tey baddal vassey
Choyea, royea — ik barabar

Qasmen, sun ke neendar udd gayi
Sutta, moyea — ik barabar

Maarhe ghar nu booha kaahda
Khulla, dhoyea — ik barabar

Yaar Kaleeman, Jogi Aggey
Sapp Gandoyea — ik barabar

Sooraj turda naal barabar
Din kiyon laggan saal barabar

Vithh tey sajjna vithh hundi ae
Bhaanve hovey waal barabar

Akh da chanan mar jaavey tey
Neela, peela laal barabar

Julli manji bhain nu dey key
Wandd laye veeran maal barabar

Murshid je na raazi hovey
Mujra, naach, dhamal barabar

Utton Utton pardey pawan
Vichon sabh da haal barabar

One and the same

A mound, a ditch — one and the same
Sowed, planted  — one and the same
Did, happened  — one and the same

Last night, my eye, and the clouds 
Cried, rained  — one and the same

I swear, I lost my sleep when I heard
Slept, died  — one and the same

Why a door on a destitute house
Opened, closed  — one and the same

My friend Kaleem for the wandering yogi
Snake, earthworm  — one and the same

The sun moves beside me
Why do days feel like years then?

Distance is distance, my love
Even when it’s hairline-thin.

If the light in your eyes fades away,
Blue, yellow, red  — one and the same

They gave a cot and bedding to the sister
The brothers distributed wealth between them the same

If the Murshid is not pleased
Sufi whirling, dance like a courtesan  — one and the same

They try to hide it on their face
their desolation inside  — one and the same

  • Tajammul Kaleem

Translated from Punjabi by Jasdeep Singh with inputs from Sangeet Toor and Hemant Brar

***

Translator’s note:

Farida man maidan kar, toye tibbe laah

Agge mool na aavsi, dozakh sandi bhah[1]

Farid, smoothen the mounds and the ditches of your (egoistical) mind.

The hell’s fire won’t bother you.

I did not know of Tajammal Kaleem until a Patiala-based independent publisher published his book of poetry titled ‘Kamaal Karde o Badshaho’ (You are quite amusing, boss). A master reciter, Kaleem is the pride of mushairs in West Panjab. His rhymed verse is joyous when heard in his mellow voice. Thanks to YouTube and Indo-Pak Panjabi conferences, his popularity is equally soaring in East Panjab. Many young poets mimic his style, and rhymed verse poetry is most sold at book fairs across East Panjab. 

This poem starts with a reference to Farid’s[2] couplet to smoothen the mounds and ditches. Kaleem takes its word play of ik barabar (one and the same) and weaves couplets with this refrain.  In another couplet, Kaleem references Bulle Shah’s[3] dance like a courtesan[4] to please his beloved murshid. He addresses Sajjan (beloved), Murshid (spiritual master),  and Yogi (wandering ascetic) and evokes desolation, destitution and commitment with a nonchalant playfulness. Kaleem taps into recurrent patterns and themes of Panjabi poetry and recreates the elemental (ditch, mound, clouds, sun, rain); personal (eyes, crying, desolation); animalistic (snake, earthworm); societal(destitute house, brothers, property distribution); and the spiritual (wandering yogi, spiritual master, death) worlds.


[1] Sri Guru Granth Sahib, Salok, Farid, 74:1 (P: 1381) https://www.searchgurbani.com/guru-granth-sahib/shabad/5415/line/6

[2] Farīduddīn Masūd Ganjshakar (c. 4 April 1188 – 7 May 1266), commonly known as Bābā Farīd or Sheikh Farīd, was a 13th-century Punjabi Muslim[3] mystic, poet and preacher. Revered by Muslims, Hindus and Sikhs alike, he remains one of the most revered Muslim mystics of South Asia during the Islamic Golden Age. – Wikipedia

[3] Sayyid Abdullāh Shāh Qādrī(c. 1680–1757), popularly known as Baba Bulleh Shahwas a Punjabi revolutionary philosopher, reformer and Chishti Sufi poet, regarded the ‘Father of Punjabi Enlightenment’; and one of the greatest poets of the Punjabi language. He criticised powerful religious, political, and social institutions; and is revered as the ‘Poet of the People’ amongst Punjabis

[4] Tere Ishq nachaiyaan kar key thaiyaa thaiyaa

Your love has made me dance like mad
https://sufipoetry.wordpress.com/2009/11/19/tere-ishq-nachaya-bulleh-shah/

Also see:  Sufi Lyrics, Bullhe Shah Translated by Christopher Shackle

An earlier version of the translation was published on Lakeer Mag https://lakeermag.com/prcolumn6/
Thanks to Amandeep Sandhu, Deepa Bhasthi, Farah Ali and Maheen Zia.

ਇੱਕੋ-ਇਕ ਕਹਾਣੀ ਦਾ ਨੁਕਸਾਨ

ਚਿਮਾਮਾਂਡਾ ਙੋਜ਼ੀ ਅਡੀਚੇ

ਸਿਆਣ ਅਤੇ ਅਨੁਵਾਦ: ਜਸ਼ਨਪ੍ਰੀਤ ਕੌਰ

ਸਿਆਣ:

ਦੁਨੀਆ ਕੀ ਹੈ? ਜ਼ਿੰਦਗੀ ਕੀ ਹੈ? ਤੁਸੀਂ ਕੀ ਹੋ?

ਕਹਾਣੀ, ਕਹਾਣੀ! ਹਾਂ, ਕਹਾਣੀ।

“ਕਹਾਣੀ” ਕਿੱਡੀ ਰੌਚਕ ਤੇ ਚੰਚਲ ਕਲਾ ਹੈ। ਕਦੇ ਲਿਖਤੀ ਅਤੇ ਕਦੇ ਮੌਖਿਕ ਵੰਨਗੀ ਬਣ ਕੇ ਟੱਕਰਦੀ ਹੈ। ਕਈ ਵਾਰ ਇੱਕੋ ਸਤਰ ’ਚ ਸਮੋਈ, ਕਈ ਵਾਰ ਜ਼ਿੰਦਗੀ ਜਿੱਡੀ ਲੰਮੇਰੀ। ਇਹ ਕਿਸੇ ਵੀ ਉਮਰ ਦੇ ਪਾਠਕ ਦੇ ਰੋਜ਼ਾਨਾ ਜੀਵਨ ’ਚ ਕੰਮ ਆਉਣ ਵਾਲਾ ਸਬਕ ਹੈ। ਆਪਣੀ ਇਸ ਗੱਲ-ਬਾਤ ਰਾਹੀਂ ਅਡੀਚੇ ਰੰਗ-ਬਿਰੰਗੇਪਣ ਨੂੰ ਮਾਨਣ ਦਾ ਨਜ਼ਰੀਆ ਅਪਨਾਉਣ ਦੀ ਨਸੀਹਤ ਕਰਦੀ ਹੈ ਕਿ ਕਿਸੇ ਇਨਸਾਨ, ਦੇਸ਼, ਵਰਤਾਰੇ ਪ੍ਰਤੀ ਕਹਾਣੀ ਦਾ ਇਕਹਿਰੀ ਨਹੀਂ, ਦੂਹਰੀ, ਤੀਹਰੀ ਜਾਂ ਚੌਹਰੀ ਹੋਣਾ ਕਿੰਨਾ ਜ਼ਰੂਰੀ ਹੈ। ਇਹ ਗੱਲ ਕਿਸੇ ਕਿਤਾਬ ਦੀ ਪੜ੍ਹਤ ’ਤੇ ਵੀ ਬਰਾਬਰ ਲਾਗੂ ਹੁੰਦੀ ਹੈ ਕਿ ਪਾਠ ਨੂੰ ਰੇਖਕੀ ਤਰੀਕੇ ਨਹੀਂ, ਬਲਕਿ ਬਹੁਤ ਅਨੇਕ ਕੋਣਾਂ ਤੋਂ ਦੇਖਿਆ ਜਾਵੇ। ਉਸ ਪ੍ਰਤੀ ਸਾਡੀ ਪਹੁੰਚ ਬੂੰਦ ਜੇਡ ਨਹੀਂ, ਸਮੁੰਦਰ ਜੇਡ ਹੋਣੀ ਚਾਹੀਦੀ ਹੈ। ਅੱਜ ਦੇ ਦੌਰ ’ਚ ਜਦੋਂ ਦੁਨੀਆਂ ਬਹੁਤ ਛੋਟੀ ਹੋ ਗਈ ਹੈ, ਆਪਣੇ ਤੋਂ ਦੂਰ-ਦੁਰਾਡਿਆਂ ਬਾਰੇ ਜਾਣਨਾ ਬੜਾ ਆਸਾਨ ਹੋ ਗਿਆ ਹੈ, ਇੱਕੋ-ਇਕ ਕਹਾਣੀ ’ਚ ਵਿਸ਼ਵਾਸ਼ ਕਰਕੇ ਇਸਦੇ ਨੁਕਸਾਨ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਸੋ ਕਿਸੇ ਬਾਰੇ ਵੀ ਕੋਈ ਕਹਾਣੀ ਇਕਹਿਰੀ ਕਿਉਂ ਹੋਵੇ, ਉਹ ਤਾਂ ਸੈਆਂ, ਹਜ਼ਾਰਾਂ, ਕੋਟ ਅਤੇ ਅਸੰਖ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਅਪਣੇ-ਆਪ ਵਿਚ ਸੰਕੀਰਨ ਸੋਚ ਹੈ ਕਿ ਕੇਵਲ ਇੱਕੋ ਕਹਾਣੀ ’ਚ ਵਿਸ਼ਵਾਸ ਕੀਤਾ ਜਾਵੇ ਤੇ ਉਹ ਵੀ ਏਨਾ ਅੰਨਾ ਕਿ ਉਸ ਵਿਚ ਵਾਧੇ-ਘਾਟੇ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ। ਦੂਜੇ ਸ਼ਬਦਾਂ ‘ਚ ਜੇ ਤੁਸੀਂ ਕਿਸੇ ਕਹਾਣੀ ਦੇ ਆਖ਼ਰੀ ਰੂਪ ਨੂੰ ਪ੍ਰਵਾਨ ਕਰ ਲਿਆ ਹੈ ਤੇ ਉਸਨੂੰ ਚੁਣੌਤੀ ਮਿਲਣ ਤੋਂ ਡਰਨ ਲੱਗੇ ਹੋ ਤਾਂ ਬਿਨਾ ਸ਼ੱਕ ਤੁਸੀਂ ਬੇਹੱਦ ਖ਼ਤਰਨਾਕ ਤੇ ਇਕਹਿਰੀ ਕਹਾਣੀ ਦੀ ਗ੍ਰਿਫ਼ਤ ’ਚ ਹੋ ਜੋ ਤੁਹਾਨੂੰ ਫੈਲਣ-ਵਿਗਸਣ ਦੇ ਮੌਕਿਆਂ ਤੋਂ ਵਿਰਵੇ ਰੱਖ ਸਕਦੀ ਹੈ। ਇਹ ਗੱਲ ਕਰਦੀ ਹੋਈ ਅਡੀਚੀ ਉੱਤਰ-ਆਧੁਨਿਕਤਾਵਾਦ ਦੇ ਉਸ ਪ੍ਰਵਚਨ ਨੂੰ ਵੀ ਦ੍ਰਿੜਾਉਂਦੀ ਨਜ਼ਰ ਆਉੰਦੀ ਹੈ, ਜੋ ਮਹਾਂ-ਬਿਰਤਾਂਤ ਦੇ ਗਲਬੇ ਨੂੰ ਨਾ ਕਬੂਲਦਾ ਹੋਇਆ ਲਘੂ-ਬਿਰਤਾਤਾਂ ਦੀ ਅਹਿਮੀਅਤ ਉਘਾੜਨ ਲਈ ਅਗਰਸਰ ਹੈ। ਅਜਿਹੇ ਵਰਤਾਰੇ, ਸ਼ਕਤੀ ਦੇ ਕੇਂਦਰ ਨੂੰ ਮਾਨਤਾ ਦਿੰਦੇ ਹਨ। ਇਹ ਸੁਭਾਵਿਕ ਹੈ ਕਿ ਜਦੋਂ ਕੋਈ ਕੇਂਦਰੀ ਭੂਮਿਕਾ ’ਚ ਹੋਵੇਗਾ ਤਾਂ ਕੋਈ ਹਾਸ਼ੀਆਗਤ ਵੀ ਹੋ ਰਿਹਾ ਹੋਵੇਗਾ। ਸਮਾਜਿਕ ਅਸਮਾਨਤਾਵਾਂ ਆਧਾਰਿਤ ਇਹ ਕੇਂਦਰ ਅਤੇ ਹਾਸ਼ੀਏ ਲਿੰਗ, ਆਰਥਿਕਤਾ, ਜਾਤ-ਜਮਾਤ ਦੀ ਪੱਧਰ ’ਤੇ ਪਛਾਣੇ ਜਾ ਸਕਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਸਮਾਜ ਵਿਚ ਸਹਿ-ਹੋਂਦਾਂ ਵਜੋਂ ਵਿਚਰਨ ਦੀ ਬਜਾਏ ਇਹ ਵਿਰੋਧੀ ਜੁੱਟਾਂ ਵਜੋਂ ਆਪਣੀ ਪੋਜੀਸ਼ਨ ਲੈ ਲੈਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਅਕਾਦਮਿਕ ਖੇਤਰਾਂ, ਜਿਹਨਾਂ ਨੇ ਇਸ ਊਚ-ਨੀਚ ਦੇ ਸਮੀਕਰਣਾਂ ਵਾਲੇ ਸੰਬੰਧਾਂ ਦਾ ਅਧਿਐਨ ਕਰਨਾ ਸੀ, ਓਥੇ ਵੀ ਅਜਿਹੀ ਪਰਿਭਾਸ਼ਕ ਸ਼ਬਦਾਵਲੀ ਵਰਤੀ ਗਈ, ਜਿਹੜੀ ਇਹਨਾਂ ਵਿੱਥਾਂ ਨੂੰ ਹੋਰ ਪਕੇਰਾ ਕਰਦੀ ਹੈ, ਜਿਵੇਂ ਅਸੀਂ ਆਖਦੇ ਹਾਂ – ਪੱਛਮੀ ਸਾਹਿਤ ਤੇ ਪੂਰਬੀ ਸਾਹਿਤ। ਜੈਂਡਰ ਨੂੰ ਪਹਿਲਾ, ਦੂਜਾ ਤੇ ਤੀਜਾ ਜੈਂਡਰ ਆਖਣਾ ਅਜਿਹੀ ਹੋਰ ਉਦਾਹਰਣ ਹੈ। ਇਹ ਮੋਟੀਆਂ-ਸੋਟੀਆਂ ਮਦਾਂ (terms) ਵੰਡੀਆਂ ਨੂੰ ਜਾਂ ਵੰਡਣ ਵਾਲੀਆਂ ਕਹਾਣੀਆਂ ਨੂੰ ਹੋਰ ਗੂੜ੍ਹਾ ਕਰਦੀਆਂ ਹਨ। ਅਜਿਹੇ ਵਿਹਾਰ ਦੇ ਸਮਾਨ-ਅੰਤਰ ਵਿਕੇਂਦਰੀਕਰਨ ਦੀ ਅਤਿ-ਸੂਖਮ ਮੁਹਿੰਮ ਵਿਚ ਨਾਨਾ ਪ੍ਰਕਾਰ ਦੀਆਂ ਕਹਾਣੀਆਂ ਕਾਰਗਰ ਔਜ਼ਾਰਾਂ ਦਾ ਕਾਰਜ ਕਰ ਸਕਣ ਦੇ ਸਮਰੱਥ ਹਨ। ਸਮੁੱਚੇ ਰੂਪ ਵਿਚ ਇਹ ਵਿਹਾਰਕ ਤਸ਼ਬੀਹਾਂ ਦੀ ਸਹਾਇਤਾ ਨਾਲ ਸਰਲ ਬੋਲੀ ’ਚ ਉਸਾਰਿਆ ਗਿਆ ਬਹੁਤ ਚੇਤਨ ਤੇ ਸਿਧਾਂਤਕ ਸੂਝ ਭਰਪੂਰ ਮਜ਼ਮੂਨ ਹੈ। ਲੇਖਿਕਾ ਬਾਤ ਪਾਉਂਦਿਆਂ ਇਹ ਵੀ ਇਸ਼ਾਰੇ ਕਰਦੀ ਹੈ ਕਿ ਕਿਸੇ ਕਹਾਣੀ ਨੂੰ ਇਕਹਿਰਾ ਨਾ ਰਹਿਣ ਦੇਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ, ਪਰ ਇਹ ਕਿਸੇ ਕਹਾਣੀ ਦੇ ਇਕਹਿਰੇ ਰੂਪ ਨਾਲ ਵਾਹ ਪੈਣ ਤੋਂ ਬਾਅਦ ਵਾਲਾ ਪੜਾਅ ਹੈ ਕਿਉਂਕਿ ਉਹਨੂੰ ਸੁਣਨ ਜਾਂ ਮਹਿਸੂਸ ਕਰਨ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ ਹੈ ਕਿ ਇਸ ਵਿੱਚੋਂ ਕੀ ਗਾਇਬ ਹੈ ਜਾਂ ਕੀ ਵਧਾਅ ਹੈ? ਭਾਵ ਮਹਾਂ-ਬਿਰਤਾਂਤ ਦੀ ਰਾਜਨੀਤੀ ਸਮਝ ਆਉਣ ਮਗਰੋਂ ਹੀ ਲਘੂ-ਬਿਰਤਾਂਤਾਂ ਦੀ ਲੋੜ ਵਧੇਰੇ ਪ੍ਰਬਲ ਰੂਪ ’ਚ ਉੱਘੜਦੀ ਹੈ ਤੇ ਆਪਣੀ ਕਹਾਣੀ ਆਪਣੇ ਮੁੱਖੋਂ ਪੂਰਨ ਈਮਾਨਦਾਰੀ ਨਾਲ ਕਹਿਣਾ ਹੀ ਵਿਕਲਪੀ ਸੱਤਾ ਦੀ ਅਸਲ ਜੁਗਤ ਹੈ। ਕੁੱਲ ਮਿਲਾ ਕੇ ਅਸੀਂ ਕਹਾਣੀਆਂ ਦੇ ਬਣੇ ਹਾਂ ਤੇ ਹੁਣ ਅਸੀਂ ਕਹਾਣੀਆਂ ਸਿਰਜਣੀਆਂ ਨੇ। ਰੰਗ-ਬਿਰੰਗੀਆਂ, ਭਾਂਤ-ਸੁਭਾਂਤੀਆਂ, ਖੁਸ਼-ਉਦਾਸ, ਹਰ ਤਰ੍ਹਾਂ ਦੀਆਂ ਕਹਾਣੀਆਂ। ਕਿਉਂਕਿ ਜੇ ਅਸੀਂ ਆਪ ਨਹੀਂ ਸਿਰਜਾਂਗੇ ਤਾਂ ਕੋਈ ਹੋਰ ਸਿਰਜੇਗਾ ਤੇ ਇਹ ਸੰਭਾਵਨਾ ਰਹੇਗੀ ਕਿ ਉਹ ਅਪਣੀ ਮਨਮਰਜ਼ੀ ਦਾ ਨਮੂਨਾ ਪਾਵੇਗਾ। ਲਿਖੋ, ਸੁਣਾਓ, ਦੱਸੋ, ਆਪਣੀ ਗੱਲ ਆਪਣੇ ਮੂੰਹੋਂ। ਪਰ ਮਨਘੜਤ ਤੇ ਖ਼ਿਆਲੀ ਨਹੀਂ ਬਲਕਿ ਸੱਚ ‘ਤੇ ਟਿਕੀ ਜ਼ਮੀਨ ’ਚੋਂ ਪੁੰਗਰੀ ਕਹਾਣੀ, ਅਨੁਭਵ ’ਚੋਂ ਕਸ਼ੀਦ ਹੋਈ ਮੌਲਿਕ ਕਹਾਣੀ। ਤੁਹਾਡੀ ਕਹਾਣੀ ਖੌਰੇ ਕਿੰਨੀਆਂ ਕਹਾਣੀਆਂ ਦੀ ਨੀਂਹ ਹੋਵੇਗੀ। 

ਜਵਾਨ ਬੱਚਿਆਂ ਤੋਂ ਲੈ ਕੇ ਆਲਮੀ ਆਗੂਆਂ ਤੀਕਰ, ਸਾਡੇ ਉੱਤੇ ਕਹਾਣੀਆਂ ਦਾ ਜ਼ੋਰਦਾਰ ਪ੍ਰਭਾਵ ਹੁੰਦਾ ਹੈ। ਦੁਨੀਆ ਪ੍ਰਤੀ ਸਾਡੀ ਸਮਝ ਉਹਨਾਂ ਕਹਾਣੀਆਂ ਤੋਂ ਬਣਦੀ ਹੈ, ਜੋ ਅਸੀਂ ਸੁਣਦੇ ਅਤੇ ਦੱਸਦੇ ਹਾਂ। ਇਹੀ ਕਾਰਨ ਹੈ ਕਿ ਇਹ ਜ਼ਰੂਰੀ ਹੈ ਕਿ ਇੱਕੋ-ਇਕ ਕਹਾਣੀ ਤੋਂ ਅਗਾਂਹ ਵਧਿਆ ਜਾਵੇ। ਇਕਹਿਰੀ ਕਹਾਣੀ ਸਾਨੂੰ ਵੱਖਰੀਆਂ ਕੌਮਾਂ ਦੀ ਅਧੂਰੀ ਤਸਵੀਰ ਦਿਖਾਉਂਦੀ ਹੈ। ਨਾਲ਼ੇ ਤਾਕਤਵਰ ਲੋਕਾਂ ਤੇ ਜੁੱਟਾਂ ਦਾ ਉਹਨਾਂ ਕਹਾਣੀਆਂ ’ਤੇ ਨਿਯੰਤਰਣ ਹੁੰਦਾ ਹੈ ਕਿ ਜਿਹੜੀਆਂ ਦੱਸੀਆਂ ਜਾਣੀਆਂ ਹਨ ਤੇ ਕਿਵੇਂ ਦੱਸੀਆਂ ਜਾਣੀਆਂ ਹਨ। ਏਸੇ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਕਹਾਣੀਆਂ ਦਾ ਇਸਤੇਮਾਲ ਲੋਕਾਂ ਨੂੰ ਬਲ ਦੇਣ ਲਈ ਹੋਵੇ, ਕਿਉਂਕਿ ਕਹਾਣੀਆਂ ਦਾ ਵੱਡਾ ਵਿਅਕਤੀਗਤ, ਸਮਾਜਿਕ ਤੇ ਰਾਜਸੀ ਅਸਰ ਹੁੰਦਾ ਹੈ।                                  

ਮੈਂ ਕਹਾਣੀ ਸੁਣਾਉਣ ਵਾਲੀ ਹਾਂ, ਤੇ …. ਮੈਂ ਤੁਹਾਨੂੰ ‘ਇੱਕੋ-ਇਕ ਕਹਾਣੀ ਦੇ ਨੁਕਸਾਨ’ ਬਾਰੇ ਕੁਝ ਵਿਅਕਤੀਗਤ ਕਹਾਣੀਆਂ ਸੁਣਾਉਣੀਆਂ ਪਸੰਦ ਕਰਾਂਗੀ। ਮੈਂ ਪੂਰਬੀ ਨਾਈਜੀਰੀਆ ਦੇ ਯੂਨੀਵਰਸਿਟੀ ਕੈਂਪਸ ਵਿਚ ਵੱਡੀ ਹੋਈ। ਮੇਰੀ ਮਾਂ ਆਖਦੀ ਹੈ ਕਿ ਮੈਂ ਦੋ ਸਾਲ ਦੀ ਉਮਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ, ਹਾਲਾਂਕਿ ਮੈਂ ਸੋਚਦੀ ਹਾਂ ਕਿ ਚਾਰ ਸਾਲ ਸੱਚਾਈ ਦੇ ਕੁਝ ਨੇੜੇ ਹੈ। 

ਤਾਂ ਮੈਂ ਨਿੱਕੀ ਉਮਰੇ ਹੀ ਪੜ੍ਹਨ ਲੱਗ ਪਈ ਸੀ, ਤੇ ਜੋ ਮੈਂ ਪੜ੍ਹਿਆ, ਉਹ ਅੰਗਰੇਜ਼ੀ ਤੇ ਅਮਰੀਕਨ ਬਾਲ-ਸਾਹਿਤ ਸੀ। ਮੈਂ ਲਿਖਣ ਵੀ ਛੇਤੀ ਲੱਗ ਗਈ ਸੀ ਤੇ ਲੇਖਣ ਸ਼ੁਰੂ ਕਰਨ ਵੇਲੇ ਮੈਂ ਕੋਈ ਸੱਤਾਂ ਕੁ ਸਾਲਾਂ ਦੀ ਹੋਵਾਂਗੀ। ਮੈਂ ਰੰਗਦਾਰ ਪੈਂਸਿਲਾਂ ਨਾਲ਼ ਦ੍ਰਿਸ਼ਾਤਮਕ ਕਹਾਣੀਆਂ ਬੁਣਦੀ, ਜਿਹੜੀਆਂ ਮੇਰੀ ਸਾਊ ਮਾਂ ਨੂੰ ਪੜ੍ਹਨੀਆਂ ਹੀ ਪੈਂਦੀਆਂ। ਮੈਂ ਹੂ-ਬ-ਹੂ ਉਹੋ ਜਿਹੀਆਂ ਕਹਾਣੀਆਂ ਲਿਖੀਆਂ, ਜਿਹੋ ਜਿਹੀਆਂ ਪੜ੍ਹ ਰਹੀ ਸਾਂ। ਮੇਰੇ ਸਾਰੇ ਪਾਤਰ ਗੋਰੇ ਤੇ ਨੀਲੀਆਂ ਅੱਖਾਂ ਵਾਲ਼ੇ ਸਨ। ਉਹ ਬਰਫ਼ ’ਚ ਖੇਡਦੇ। ਉਹ ਸੇਬ ਖਾਂਦੇ। ਤੇ ਉਹ ਮੌਸਮ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਕਿ ਜਦੋਂ ਸੂਰਜ ਨਿਕਲਦਾ ਹੈ ਤਾਂ ਇਹ ਕਿੰਨਾ ਸੁਹਾਵਣਾ ਹੋ ਜਾਂਦਾ ਹੈ।

ਹੁਣ, ਏਸ ਅਸਲੀਅਤ ਦੇ ਬਾਵਜੂਦ ਕਿ ਮੈਂ ਨਾਇਜੀਰੀਆ ਵਿਚ ਰਹਿੰਦੀ ਸੀ। ਮੈਂ ਨਾਇਜੀਰੀਆ ਤੋਂ ਬਾਹਰ ਕਦੇ ਗਈ ਹੀ ਨਹੀਂ ਸੀ। ਸਾਡੇ ਕੋਈ ਬਰਫ਼ ਨਹੀਂ ਸੀ ਪੈਂਦੀ, ਅਸੀਂ ਅੰਬ ਖਾਂਦੇ ਤੇ ਮੌਸਮ ਬਾਰੇ ਕਦੇ ਗੱਲ ਨਾ ਕਰਦੇ ਕਿਉਂਕਿ ਇਹਦੀ ਕੋਈ ਲੋੜ ਹੀ ਨਹੀਂ ਸੀ। (ਹਾਸਾ)

ਮੇਰੇ ਪਾਤਰ ਵੀ ਬਹੁਤ ਸਾਰੀ ਅਦਰਕੀ ਬੀਅਰ ਪੀਂਦੇ, ਕਿਉਂਕਿ ਬ੍ਰਿਟਿਸ਼ ਕਿਤਾਬਾਂ, ਜੋ ਮੈਂ ਪੜ੍ਹੀਆਂ ਸਨ, ਦੇ ਪਾਤਰ ਅਦਰਕੀ ਬੀਅਰ ਪੀਂਦੇ ਸਨ। ਅੱਗੇ ਸੁਣੋ, ਮੈਨੂੰ ਏਸ ਗੱਲ ਦਾ ਕੱਖ ਨਹੀਂ ਸੀ ਪਤਾ ਕਿ ਅਦਰਕੀ ਬੀਅਰ ਹੁੰਦੀ ਕੀ ਹੈ। ਮੈਨੂੰ ਬੀਅਰ ਚੱਖਣ ਦੀ ਤਾਂਘ ਬੜੀ ਸੀ। ਪਰ ਉਹ ਹੋਰ ਕਹਾਣੀ ਹੈ।

ਇਸ ਤੋਂ ਪਤਾ ਕੀ ਲੱਗਦਾ ਹੈ ਕਿ ਅਸੀਂ, ਖ਼ਾਸਕਰ ਬੱਚੇ ਹੁੰਦਿਆਂ, ਕਹਾਣੀਆਂ ਦਾ ਸਹਿਜੇ ਹੀ ਕਿੰਨਾ ਪ੍ਰਭਾਵ ਲੈਂਦੇ ਹਾਂ। ਕਿਉਂਕਿ ਕਿਤਾਬਾਂ ਜਿਹੜੀਆਂ ਮੈਂ ਪੜ੍ਹ ਚੁੱਕੀ ਸੀ, ਉਹਨਾਂ ਦੇ ਪਾਤਰ ਗੋਰੇ ਸਨ। ਮੇਰੇ ਦਿਮਾਗ਼ ’ਚ ਇਹ ਖ਼ਿਆਲ ਪੱਕਾ ਹੋ ਗਿਆ ਸੀ ਕਿ ਕਿਤਾਬਾਂ ’ਚ ਬਾਹਰਲੇ ਹੀ ਹੁੰਦੇ ਹਨ। ਤੇ ਇਹ ਉਹਨਾਂ ਚੀਜ਼ਾਂ ਬਾਰੇ ਹੁੰਦੀਆਂ ਹਨ, ਜਿਹਨਾਂ ਨੂੰ ਮੈਂ ਨਿੱਜੀ ਤੌਰ ’ਤੇ ਪਛਾਣਦੀ ਨਹੀਂ।

ਹੁਣ, ਜਦੋਂ ਮੈਂ ਅਫ਼ਰੀਕਨ ਕਿਤਾਬਾਂ ਲੱਭ ਲਈਆਂ ਤਾਂ ਚੀਜ਼ਾਂ ਬਦਲ ਗਈਆਂ ਹਨ। ਇਹਨਾਂ ਵਿੱਚੋਂ ਬਹੁਤੀਆਂ ਮਿਲਦੀਆਂ ਨਹੀਂ ਹਨ, ਤੇ ਇਹਨਾਂ ਨੂੰ ਲੱਭਣਾ ਵੀ ਏਨਾ ਆਸਾਨ ਨਹੀਂ, ਜਿੰਨੀਆਂ ਬਾਹਰਲੀਆਂ ਕਿਤਾਬਾਂ। ਪਰ ਚਿਨੂਆ ਅਚੀਬੇ ਤੇ ਕਾਮਾਰਾ ਲਾਏ ਵਰਗੇ ਲੇਖਕਾਂ ਕਰਕੇ ਸਾਹਿਤ ਪ੍ਰਤੀ ਮੇਰੇ ਨਜ਼ਰੀਏ ਵਿਚ ਇਕ ਮਾਨਸਿਕ ਤਬਦੀਲੀ ਵਾਪਰੀ। ਮੈਨੂੰ ਅਹਿਸਾਸ ਹੋਇਆ ਕਿ ਮੇਰੇ ਜਿਹੇ ਲੋਕ, ਚਾਕਲੇਟੀ ਰੰਗ ਦੀ ਚਮੜੀ ਵਾਲੀਆਂ ਕੁੜੀਆਂ, ਜਿਹਨਾਂ ਦੇ ਗੁੰਝਲਦਾਰ ਵਾਲਾਂ ਦੀ ਗੁੱਤ ਨਹੀਂ ਹੋ ਸਕਦੀ, ਵੀ ਸਾਹਿਤ ’ਚ ਹੋਂਦ ਰੱਖ ਸਕਦੇ ਹਨ। ਮੈਂ ਉਹਨਾਂ ਚੀਜ਼ਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ, ਜਿਹਨਾਂ ਨੂੰ ਮੈਂ ਜਾਣਦੀ ਸੀ।

 ਮੈਂ ਪੜ੍ਹੀਆਂ ਹੋਈਆਂ ਅਮਰੀਕਨ ਤੇ ਬ੍ਰਿਟਿਸ਼ ਕਿਤਾਬਾਂ ਨੂੰ ਪਿਆਰ ਕਰਦੀ ਹਾਂ। ਉਹਨਾਂ ਮੇਰੀ ਕਲਪਨਾ ਨੂੰ ਹੁਲਾਰਾ ਦਿੱਤਾ। ਉਹਨਾਂ ਮੇਰੇ ਲਈ ਨਵੀਂ ਦੁਨੀਆਂ ਦੇ ਦੁਆਰ ਖੋਲ੍ਹੇ। ਪਰ ਗ਼ੈਰ-ਇਰਾਦਨ ਸਿੱਟਾ ਇਹ ਸੀ ਕਿ ਮੈਂ ਇਹ ਨਹੀਂ ਜਾਣਦੀ ਸੀ ਕਿ ਮੇਰੇ ਜਿਹੇ ਲੋਕ ਵੀ ਸਾਹਿਤ ’ਚ ਹੋਂਦ ਰੱਖ ਸਕਦੇ ਹਨ। ਸੋ ਅਫ਼ਰੀਕਨ ਲੇਖਕਾਂ ਦੀ ਖੋਜ ਨੇ ਮੇਰੇ ਲਈ ਇਹ ਕੀਤਾ ਕਿ ਮੈਨੂੰ ਕਿਤਾਬਾਂ ਬਾਰੇ ਸਿਰਫ਼ ਇੱਕੋ-ਇਕ ਕਹਾਣੀ ਪਤਾ ਹੋਣ ਤੋਂ ਬਚਾ ਲਿਆ।

ਮੈਂ ਰਵਾਇਤੀ ਕਿਸਮ ਦੇ ਦਰਮਿਆਨੇ ਨਾਇਜੀਰੀਆਈ ਪਰਿਵਾਰ ’ਚੋਂ ਆਉਂਦੀ ਹਾਂ। ਮੇਰਾ ਬਾਪ ਪ੍ਰੋਫ਼ੈਸਰ ਸੀ ਤੇ ਮਾਂ ਪ੍ਰਸਾਸ਼ਨਿਕ ਅਧਿਕਾਰੀ। ਇਸ ਲਈ ਸਾਡੇ ਕੋਲ, ਆਮ ਵਾਂਗ, ਰਹਿਣ-ਸਹਿਣ ਵਾਲੀ ਘਰੇਲੂ ਮਦਦ ਸੀ, ਜੋ ਅਕਸਰ ਨੇੜਲੇ ਪੇਂਡੂ ਇਲਾਕਿਆਂ ਤੋਂ ਮਿਲਦੀ ਸੀ। ਸੋ, ਜਿਹੜੇ ਵਰ੍ਹੇ ਮੈਂ ਅੱਠਾਂ ਦੀ ਹੋਈ, ਸਾਡੇ ਘਰੇ ਨਵਾਂ ਮੁੰਡਾ ਕੰਮ ਕਰਨ ਲੱਗਿਆ। ਉਸਦਾ ਨਾਂ ਫਿਡੇ ਸੀ। ਉਹਦੇ ਬਾਰੇ ਇੱਕੋ ਗੱਲ, ਜੋ ਸਾਡੀ ਮਾਂ ਨੇ ਸਾਨੂੰ ਦੱਸੀ ਸੀ, ਉਹ ਇਹ ਕਿ ਉਹ ਬਹੁਤ ਗਰੀਬ ਪਰਿਵਾਰ ਤੋਂ ਸੀ। ਮੇਰੀ ਮਾਂ ਜਿਮੀਂਕੰਦ, ਚੌਲ ਤੇ ਸਾਡੇ ਪੁਰਾਣੇ ਕੱਪੜੇ ਉਹਦੇ ਪਰਿਵਾਰ ਨੂੰ ਘੱਲਦੀ। ਜਦੋਂ ਮੈਂ ਰਾਤ ਦਾ ਭੋਜਨ ਪੂਰਾ ਨਾ ਖਾਂਦੀ ਤਾਂ ਮਾਂ ਨੇ ਕਹਿਣਾ, “ਆਵਦਾ ਖਾਣਾ ਖਤਮ ਕਰ! ਤੈਨੂੰ ਪਤਾ ਨਹੀਂ, ਫਿਡੇ ਦੇ ਪਰਿਵਾਰ ਵਾਂਙ ਕਈ ਐਸੇ ਵੀ ਲੋਕ ਹਨ, ਜਿਹਨਾਂ ਕੋਲ ਇਹ ਹੈ ਨਹੀਂ?” ਤਾਂ ਮੈਨੂੰ ਫਿਡੇ ਦੇ ਪਰਿਵਾਰ ’ਤੇ ਅਥਾਹ ਤਰਸ ਆਉਂਦਾ।

ਫਿਰ ਇਕ ਸ਼ਨੀਵਾਰ, ਅਸੀਂ ਉਹਦਾ ਪਿੰਡ ਵੇਖਣ ਗਏ, ਤੇ ਉਸਦੀ ਮਾਂ ਨੇ ਸਾਨੂੰ ਰੰਗੇ ਹੋਏ ਰਫ਼ੀਆ ਕੱਪੜੇ ਦੀ ਬਣੀ ਖ਼ੂਬਸੂਰਤ ਬੁਣਤੀ ਵਾਲੀ ਟੋਕਰੀ ਵਿਖਾਈ, ਜਿਹੜੀ ਉਹਦੇ ਭਰਾ ਨੇ ਬਣਾਈ ਸੀ। ਮੈਂ ਤਾਂ ਹੈਰਾਨ ਹੋ ਗਈ। ਮੈਨੂੰ ਕਦੇ ਨਹੀਂ ਸੀ ਲੱਗਿਆ ਕਿ ਉਸਦੇ ਪਰਿਵਾਰ ’ਚੋਂ ਕੋਈ ਕੁਝ ਬਣਾ ਵੀ ਸਕਦਾ ਹੈ। ਜੋ ਉਹਨਾਂ ਬਾਰੇ ਮੈਂ ਸੁਣਿਆ ਸੀ, ਉਹ ਕੁੱਲ ਮਿਲਾ ਕੇ ਇਹੀ ਸੀ ਕਿ ਉਹ ਕਿੰਨੇ ਗਰੀਬ ਸਨ, ਇਸ ਲਈ ਮੇਰੇ ਲਈ ਇਹ ਅਸੰਭਵ ਹੋ ਗਿਆ ਸੀ ਕਿ ਉਹਨਾਂ ਨੂੰ ਗੁਰਬਤ ਤੋਂ ਪਾਰ ਵੀ ਕਿਸੇ ਤਰੀਕੇ ਵੇਖਾਂ। ਉਹਨਾਂ ਦੀ ਗਰੀਬੀ ਮੇਰੇ ਲਈ ਇੱਕੋ-ਇਕ ਕਹਾਣੀ ਬਣ ਕੇ ਰਹਿ ਗਈ ਸੀ।

ਵਰ੍ਹਿਆਂ ਬਾਅਦ ਮੈਂ ਇਸ ਬਾਰੇ ਸੋਚਿਆ, ਜਦੋਂ ਮੈਂ ਅਮਰੀਕਾ ਦੀ ਯੂਨੀਵਰਸਿਟੀ ਜਾਣ ਲਈ ਨਾਈਜੀਰੀਆ ਛੱਡਿਆ। ਮੈਂ ਉੱਨ੍ਹੀਆਂ ਵਰ੍ਹਿਆਂ ਦੀ ਸੀ। ਮੇਰੀ ਅਮਰੀਕਨ ਰੂਮ-ਮੇਟ ਨੂੰ ਮੇਰੇ ਬਾਰੇ ਬੜਾ ਅਚੰਭਾ ਸੀ। ਉਸਨੇ ਪੁੱਛਿਆ ਕਿ ਮੈੰ ਏਨੀ ਚੰਗੀ ਅੰਗਰੇਜ਼ੀ ਕਿੱਥੋਂ ਸਿੱਖੀ ਤੇ ਉਹ ਸ਼ਸ਼ੋਪੰਜ ਜਿਹੀ ਵਿਚ ਪੈ ਗਈ, ਜਦੋਂ ਮੈਂ ਦੱਸਿਆ ਕਿ ਅੰਗਰੇਜ਼ੀ, ਨਾਈਜੀਰੀਆ ਦੀ ਦਫ਼ਤਰੀ ਭਾਸ਼ਾ ਹੈ। ਉਹਨੇ ਪੁੱਛਿਆ ਕਿ ਕੀ ਉਹ ਮੇਰਾ ‘ਕਬਾਇਲੀ ਸੰਗੀਤ’ ਸੁਣ ਸਕਦੀ ਹੈ? ਪਰ ਜਦੋਂ ਮੈਂ ਉਹਨੂੰ ਮਾਰੀਆ ਕੈਰੀ ਦੀ ਟੇਪ ਸੁਣਾਈ ਤਾਂ ਉਹ ਬੜੀ ਨਿਰਾਸ਼ ਹੋਈ।  ਉਹਨੂੰ ਲੱਗਦਾ ਸੀ ਕਿ ਮੈਨੂੰ ਗੈਸ-ਚੁੱਲਾ ਨਹੀਂ ਚਲਾਉਣਾ ਆਉਂਦਾ। ਜਿੱਥੇ ਮੈਂ ਅਟਕ ਗਈ ਸਾਂ, ਉਹ ਇਹ ਸੀ ਕਿ – ਉਸਨੇ ਮੈਨੂੰ ਮਿਲਣ ਤੋਂ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ। ਉਹਦੀ ਮੇਰੇ ਅਫ਼ਰੀਕਨ ਹੋਣ ਪ੍ਰਤੀ ਸਮਝ, ਦਕਿਆਨੂਸੀ ਅਤੇ ਅੱਛੇ-ਖਾਸੇ ਦਇਆ ਭਾਵ ਵਾਲੀ ਸੀ। ਮੇਰੀ ਰੂਮ-ਮੇਟ ਕੋਲ ਅਫ਼ਰੀਕਾ ਬਾਰੇ ਇੱਕੋ-ਇਕ ਕਹਾਣੀ ਸੀ – ਇੱਕੋ-ਇਕ ਦੁਖਾਂਤ ਦੀ ਕਹਾਣੀ। ਇਸ ਇੱਕੋ-ਇਕ ਕਹਾਣੀ ਕਹਾਣੀ ’ਚ ਇਹ ਸੰਭਵ ਹੀ ਨਹੀਂ ਸੀ ਕਿ ਅਫ਼ਰੀਕਨ ਲੋਕ, ਕਿਸੇ ਵੀ ਪੱਖੋਂ ਉਹਦੇ ਨਾਲ ਰਲ਼ਦੇ-ਮਿਲ਼ਦੇ ਹੁੰਦੇ। ਇਸ ਕਹਾਣੀ ਵਿਚ ਨਾ ਤਾਂ ਅਫ਼ਰੀਕਨਾਂ ਲਈ ਦਇਆ ਤੋਂ ਬਿਨਾਂ ਕੋਈ ਹੋਰ ਜਟਿਲ ਭਾਵਨਾਵਾਂ ਹੋਣ ਦੀਆਂ ਸੰਭਾਵਨਾਵਾਂ ਸਨ ਤੇ ਨਾ ਹੀ ਮਨੁੱਖੀ ਸਮਾਨਤਾਵਾਂ ਜਿਹੇ ਕੋਈ ਸੰਬੰਧ।

ਮੈਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਮੈਨੂੰ ਕਦੇ ਅਫ਼ਰੀਕਨ ਵਜੋਂ ਨਹੀਂ ਸੀ ਪਛਾਣਿਆ ਗਿਆ। ਪਰ ਅਮਰੀਕਾ ਵਿਚ ਜਦੋਂ ਵੀ ਅਫ਼ਰੀਕਾ ਦੀ ਗੱਲ ਛਿੜਦੀ, ਲੋਕ ਮੇਰੇ ਵੱਲ ਵੇਖਦੇ। ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਮੈਂ ਨਾਮੀਬੀਆ ਜਿਹੀਆਂ ਥਾਵਾਂ ਬਾਰੇ ਕੁਝ ਨਹੀਂ ਸੀ ਜਾਣਦੀ। ਪਰ ਮੈਨੂੰ ਇਹ ਨਵੀਂ ਪਛਾਣ ਅਪਨਾਉਣੀ ਪਈ ਤੇ ਹੁਣ ਮੈਂ ਕਈ ਤਰੀਕਿਆਂ ਨਾਲ ਅਪਣੇ-ਆਪ ਬਾਰੇ ਅਫ਼ਰੀਕਨ ਵਜੋਂ ਸੋਚਦੀ ਹਾਂ। ਹਾਲਾਂਕਿ ਮੈਨੂੰ ਅਜੇ ਵੀ ਬੜੀ ਖਿਝ ਆਉਂਦੀ ਹੈ, ਜਦੋਂ ਕੋਈ ਅਫ਼ਰੀਕਾ ਨੂੰ ਇਕ ਅਜਿਹੇ ਦੇਸ਼ ਵਜੋਂ ਜਾਣਦਾ ਹੈ। ਤਤਕਾਲੀ ਉਦਾਹਰਣ ਦੋ ਦਿਨ ਪਹਿਲਾਂ ਦੀ ਹੈ, ਜਦੋਂ ਲਾਗੋਸ ਤੋਂ ਚੱਲਣ ਵਾਲੀ ਇਕ ਸ਼ਾਨਦਾਰ ਉਡਾਣ ਵਿਚ “ਭਾਰਤ, ਅਫ਼ਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਦਾਨ-ਕਾਰਜਾਂ” ਲਈ ਹੋਕਾ ਦਿੱਤਾ ਗਿਆ।

ਸੋ ਅਮਰੀਕਾ ਵਿਚ ਕੁਝ ਸਾਲ ਅਫ਼ਰੀਕਨ ਵਜੋਂ ਬਿਤਾਉਣ ਮਗਰੋਂ, ਮੈਨੂੰ ਅਪਣੀ ਰੂਮ-ਮੇਟ ਦਾ ਇਹ ਰਵੱਈਆ ਸਮਝ ਆਉਣ ਲੱਗਿਆ। ਜੇ ਮੈਂ ਨਾਈਜੀਰੀਆ ’ਚ ਵੱਡੀ ਨਾ ਹੋਈ ਹੁੰਦੀ, ਤੇ ਜੇ ਮੈਂ ਅਫ਼ਰੀਕਾ ਬਾਰੇ ਪ੍ਰਚੱਲਿਤ ਦ੍ਰਿਸ਼ਾਂ ਰਾਹੀਂ ਹੀ ਜਾਣਿਆ ਹੁੰਦਾ ਤਾਂ ਮੈਂ ਵੀ ਇਹੋ ਸੋਚਣਾ ਸੀ ਕਿ ਅਫ਼ਰੀਕਾ ਸੋਹਣੇ ਭੂਦ੍ਰਿਸ਼, ਮਨਮੋਹਣੇ ਜਾਨਵਰਾਂ, ਤੇ ਬੇਮਤਲਬ ਦੀਆਂ ਲੜਾਈਆਂ ਕਰਨ ਵਾਲੇ ਬੇਸਮਝ, ਗ਼ਰੀਬੀ ਅਤੇ ਏਡਜ਼ ਨਾਲ ਮਰ ਰਹੇ, ਅਪਣੇ-ਆਪ ਲਈ ਨਾ ਬੋਲ ਸਕਣ ਵਾਲੇ, ਤੇ ਅਪਣੇ ਬਚਾਅ ਲਈ ਦਿਆਲੂ ਤੇ ਗੋਰੀ ਚਮੜੀ ਵਾਲੇ ਬਾਹਰਲੇ ਦੀ ਉਡੀਕ ਕਰਨ ਵਾਲੇ ਲੋਕਾਂ ਦੀ ਧਰਤੀ ਹੈ। ਮੈਂ ਅਫ਼ਰੀਕਨਾਂ ਨੂੰ ਉਸੇ ਤਰ੍ਹਾਂ ਹੀ ਵੇਖਣਾ ਸੀ, ਜਿਵੇਂ ਬੱਚੀ ਹੁੰਦਿਆਂ, ਮੈਂ ਫਿਡੇ ਦੇ ਪਰਿਵਾਰ ਨੂੰ ਵੇਖਿਆ ਸੀ।

ਮੈਨੂੰ ਲੱਗਦਾ ਹੈ, ਅਫ਼ਰੀਕਾ ਬਾਰੇ ਇਹ ਇੱਕੋ-ਇਕ ਕਹਾਣੀ ਆਖ਼ਰਕਾਰ ਪੱਛਮੀ ਸਾਹਿਤ ’ਚੋਂ ਆਉਂਦੀ ਹੈ। ਹੁਣ, ਲੰਡਨ ਦੇ ਵਪਾਰੀ ਜੌਨ ਲੋਕ ਦੀ ਲਿਖਤ ’ਚੋਂ ਇਕ ਕਥਨ ਹੈ, ਜੋ 1561 ਵਿਚ ਸਮੁੰਦਰੀ ਯਾਤਰਾ ਰਾਹੀਂ ਪੱਛਮੀ ਅਫ਼ਰੀਕਾ ਆਇਆ, ਤੇ ਆਪਣੀ ਯਾਤਰਾ ਦਾ ਬਹੁਤ ਰੌਚਕ ਹਾਲ ਲਿਖਿਆ। ਕਾਲੇ ਅਫ਼ਰੀਕਨਾਂ ਬਾਰੇ ਲਿਖਦਿਆਂ ਉਹ ਲਿਖਦਾ ਹੈ, “ਇਹ ਬਿਨਾਂ ਘਰਾਂ ਵਾਲੇ ਜਾਨਵਰ ਹਨ, ਇਹ ਬਿਨ-ਸਿਰਾਂ ਵਾਲੇ ਲੋਕ ਹਨ, ਜਿਹਨਾਂ ਦੇ ਮੂੰਹ ਤੇ ਅੱਖਾਂ ਉਹਨਾਂ ਦੀਆਂ ਛਾਤੀਆਂ ਵਿਚ ਹੁੰਦੀਆਂ ਹਨ।” ਹੁਣ, ਮੈਂ ਜਦੋਂ ਵੀ ਇਹ ਪੜ੍ਹਦੀ ਹਾਂ, ਤਾਂ ਹਾਸੀ ਆਉਂਦੀ ਹੈ। ਤੇ ਸਾਨੂੰ ਜੌਨ ਲੌਕ ਦੀ ਕਲਪਨਾ ਦੀ ਤਾਅਰੀਫ਼ ਕਰਨੀ ਚਾਹੀਦੀ ਹੈ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਉਹੀ ਪੱਛਮ ਵਿਚ ਅਫ਼ਰੀਕਨ ਕਹਾਣੀਆਂ ਦੱਸਣ ਦੀ ਪਰੰਪਰਾ ਦੀ ਸ਼ੁਰੂਆਤ ਸੀ। ਉੱਪ-ਸਾਹਾਰਨ ਅਫ਼ਰੀਕਾ ਦੀ ਨਾਕਾਰਤਮਕ, ਅਵੱਲੀ, ਹਨੇਰੀ ਥਾਂ ਵਜੋਂ ਪਰੰਪਰਾ, ਜਿੱਥੋਂ ਦੇ ਲੋਕ, ਸ਼ਾਨਦਾਰ ਕਵੀ ਰੁਦਰਡ ਕਿਪਲਿੰਗ ਦੇ ਸ਼ਬਦਾਂ ਵਿਚ “ਅੱਧੇ ਭੂਤ ਤੇ ਅੱਧੇ ਜਵਾਕ” ਸਨ।

ਤੇ ਸੋ, ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੀ ਅਮਰੀਕਨ ਰੂਮ-ਮੇਟ ਨੇ ਆਪਣੀ ਜ਼ਿੰਦਗੀ ਵਿਚ ਜ਼ਰੂਰ ਹੀ ਇਕਹਿਰੀ ਕਹਾਣੀ ਦੇ ਵੱਖੋ-ਵੱਖਰੇ ਰੂਪ ਵੇਖੇ ਤੇ ਸੁਣੇ ਹੋਣੇ ਚਾਹੀਦੇ ਸਨ, ਉਸ ਪ੍ਰੋਫ਼ੈਸਰ ਦੇ ਵਾਂਗ, ਜਿਸਨੇ ਮੈਨੂੰ ਦੱਸਿਆ ਸੀ ਕਿ ਮੇਰਾ ਨਾਵਲ “ਪ੍ਰਮਾਣਿਕ ਤੌਰ ’ਤੇ ਅਫ਼ਰੀਕੀ” ਨਹੀਂ ਸੀ। ਹੁਣ, ਮੈਂ ਬੜੀ ਚਾਹਤ ਸੀ ਕਿ ਨਾਵਲ ਵਿਚ ਬਹੁਤ ਸਾਰੇ ਮਸਲੇ ਸਨ, ਜਿਹਨਾਂ ਬਾਰੇ ਬਹਿਸ ਕੀਤੀ ਜਾ ਸਕਦੀ ਸੀ, ਜਿਸ ਕਰਕੇ ਬਹੁਤ ਸਾਰੀਆਂ ਥਾਵਾਂ ’ਤੇ ਨਾਵਲ ਅਸਫ਼ਲ ਹੋਇਆ ਹੈ, ਪਰ ਮੈਂ ਇਹ ਬਿਲਕੁਲ ਵੀ ਕਲਪਨਾ ਨਹੀਂ ਸੀ ਕੀਤੀ ਕਿ ਇਹ ਅਫ਼ਰੀਕੀ ਪ੍ਰਮਾਣਿਕਤਾ ਹਾਸਿਲ ਕਰਨ ’ਚ ਅਸਫ਼ਲ ਰਿਹਾ ਹੈ। ਅਸਲ ਵਿਚ, ਮੈਨੂੰ ਪਤਾ ਹੀ ਨਹੀਂ ਕਿ ਪ੍ਰਮਾਣਿਕ ਤੌਰ ’ਤੇ ਅਫ਼ਰੀਕੀ ਹੋਣਾ ਹੁੰਦਾ ਕੀ ਹੈ। ਪ੍ਰੋਫ਼ੈਸਰ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਪਾਤਰ ਬਹੁਤ ਜ਼ਿਆਦਾ ਉਹਦੇ ਵਰਗੇ, ਪੜ੍ਹੇ-ਲਿਖੇ ਤੇ ਮੱਧ-ਵਰਗੀ ਬੰਦੇ ਸਨ। ਮੇਰੇ ਪਾਤਰ ਕਾਰਾਂ ਚਲਾਉਂਦੇ ਸਨ। ਉਹ ਭੁੱਖੇ ਨਹੀਂ ਮਰਦੇ। ਇਸ ਕਰਕੇ ਉਹ ਪ੍ਰਮਾਣਿਕ ਤੌਰ ’ਤੇ ਅਫ਼ਰੀਕੀ ਨਹੀਂ ਸਨ। ਪਰ ਮੈਨੂੰ ਇਹ ਗੱਲ ਕਾਹਲ਼ੀ ਨਾਲ਼ ਜੋੜਨੀ ਚਾਹੀਦੀ ਹੈ ਕਿ ਮੈਂ ਵੀ ਇੱਕੋ-ਇਕ ਕਹਾਣੀ ਦੇ ਸਨਮੁਖ ਕਸੂਰਵਾਰ ਹਾਂ।

ਕੁਝ ਸਾਲ ਪਹਿਲਾਂ, ਮੈਂ ਯੂ.ਐੱਸ. ਤੋਂ ਮੈਕਸੀਕੋ ਗਈ ਸੀ। ਯੂ.ਐੱਸ. ਦਾ ਸਿਆਸੀ ਮਹੌਲ ਉਸ ਵੇਲੇ ਤਣਾਅ ਵਾਲਾ ਸੀ, ਤੇ ਇਮੀਗ੍ਰੇਸ਼ਨ ਬਾਰੇ ਬਹਿਸਾਂ ਛਿੜੀਆਂ ਹੋਈਆਂ ਸਨ। ਅਤੇ, ਜਿਵੇਂ ਅਮਰੀਕਾ ’ਚ ਅਕਸਰ ਹੀ ਹੁੰਦਾ ਹੈ, ਇਮੀਗ੍ਰੇਸ਼ਨ ਮੈਕਸੀਕਨਾਂ ਦਾ ਸਮਾਨਅਰਥ  ਹੀ ਸਮਝਿਆ ਜਾਂਦਾ ਹੈ। ਮੈਕਸੀਕਨਾਂ ਬਾਰੇ ਅਨੰਤ ਕਹਾਣੀਆਂ ਹਨ ਕਿ ਇਹ ਉਹ ਲੋਕ ਹਨ, ਜੋ ਸਿਹਤ-ਸੰਭਾਲ ਪ੍ਰਣਾਲੀ ਨੂੰ ਲੁੱਟਣ ਵਾਲੇ, ਚੋਰੀ-ਛਿਪੇ ਸੀਮਾ ਪਾਰ ਕਰਨ ਵਾਲੇ, ਜੂਹ ’ਤੇ ਗ੍ਰਿਫ਼ਤਾਰ ਹੋਣ ਵਾਲੇ, ਵਗੈਰਾ-ਵਗੈਰਾ। ਗੁਆਡਲਾਜਾਰਾ (ਮੈਕਸੀਕੋ ਦਾ ਕਦੀਮੀ ਸ਼ਹਿਰ) ਵਿਚ ਪਹਿਲੇ ਦਿਨ ਘੁੰਮਣਾ ਮੈਨੂੰ ਯਾਦ ਆ ਰਿਹਾ ਹੈ। ਲੋਕਾਂ ਨੂੰ ਕੰਮਾਂ ’ਤੇ ਜਾਂਦੇ ਹੋਏ ਵੇਖਣਾ, ਬਾਜ਼ਾਰਾਂ ਵਿਚ ਖਾਣੇ ਦਾ ਰੋਲ ਬਣਾ ਕੇ ਫਿਰਦੇ, ਸਿਗਰਟ ਪੀਂਦੇ, ਹੱਸਦੇ। ਮੈਨੂੰ ਯਾਦ ਹੈ ਕਿ ਪਹਿਲਾਂ-ਪਹਿਲ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ ਸੀ। ਤੇ ਫਿਰ ਮੈਂ ਸ਼ਰਮਿੰਦਗੀ ਨਾਲ਼ ਬੈਚੇਨ ਹੋ ਗਈ। ਮੈਨੂੰ ਅਹਿਸਾਸ ਹੋਇਆ ਕਿ ਮੈਂ ਮੈਕਸੀਕਨਾਂ ਦੀ ਮੀਡੀਆ ਕਵਰੇਜ ਵਿਚ ਏਨੀ ਮਗਨ ਹੋ ਗਈ ਸੀ ਕਿ ਉਹ ਮੇਰੇ ਦਿਮਾਗ਼ ਵਿਚ ਇੱਕੋ ਕੁਝ ਬਣ ਗਏ ਸਨ, ਇਕ ਨੀਚ ਪ੍ਰਵਾਸੀ। ਮੈਂ ਮੈਕਸੀਕਨਾਂ ਦੀ ਇੱਕੋ-ਇਕ ਕਹਾਣੀ ਵਿਚ ਪਰਚ ਗਈ ਸੀ ਤੇ ਮੈਂ ਇਸ ਲਈ ਇਸ ਤੋਂ ਵੱਧ ਸ਼ਰਮਿੰਦਾ ਨਹੀਂ ਸੀ ਹੋ ਸਕਦੀ। ਇਸ ਤਰੀਕੇ ਕਿਸੇ ਲੋਕਾਈ ਬਾਰੇ ਇੱਕੋ-ਇਕ ਕਹਾਣੀ ਪੇਸ਼ ਕੀਤੀ ਜਾਂਦੀ ਹੈ ਕਿ ਕਿਵੇਂ ਉਹਨਾਂ ਨੂੰ ਇੱਕੋ-ਇਕ ਚੀਜ਼ ਵਜੋਂ ਪੇਸ਼ ਕਰਕੇ ਤੇ ਫੇਰ ਦੁਬਾਰਾ-ਦੁਬਾਰਾ ਦੁਹਰਾ ਕੇ, ਤੇ ਇਸ ਤਰ੍ਹਾਂ ਉਹ ਉਹੀ ਬਣ ਜਾਂਦੇ ਹਨ।

ਇਹ ਅਸੰਭਵ ਹੈ ਕਿ ਇੱਕੋ-ਇਕ ਕਹਾਣੀ ਦੀ ਗੱਲ ਕਰੀਏ ਤੇ ਸੱਤਾ ਜਾਂ ਤਾਕਤ ਦੀ ਗੱਲ ਨਾ ਹੋਵੇ। ਇਕ ਇਗਬੋ ਸ਼ਬਦ ਹੈ, ਨਕਾਲੀ(nkali) ਇਹ ਇਕ ਨਾਂਵ ਹੈ, ਜਿਸਦਾ ਮੋਟਾ ਅਰਥ ਬਣਦਾ ਹੈ – ਦੂਜੇ ਤੋਂ ਮਹਾਨ ਬਣਨਾ। ਸਾਡੇ ਆਰਥਿਕ ਤੇ ਰਾਜਸੀ ਸੰਸਾਰਾਂ ਵਾਂਗ, ਕਹਾਣੀਆਂ ਵੀ ਨਕਾਲੀ ਦੇ ਸਿਧਾਂਤ ਤੋਂ ਪਰਿਭਾਸ਼ਿਤ ਹੁੰਦੀਆਂ ਹਨ। ਉਹ ਕਿਵੇਂ ਦੱਸੀਆਂ ਜਾਂਦੀਆਂ ਹਨ, ਕੌਣ ਦੱਸਦਾ ਹੈ, ਜਦੋਂ ਇਹ ਦੱਸੀਆਂ ਜਾਂਦੀਆਂ ਹਨ ਤਾਂ ਕਿੰਨੀਆਂ ਕਹਾਣੀਆਂ ਦੱਸੀਆਂ ਜਾਂਦੀਆਂ ਹਨ, ਇਹ ਸਭ ਅਸਲ ਵਿਚ ਤਾਕਤ ’ਤੇ ਟਿਕਿਆ ਹੋਇਆ ਹੈ।

ਤਾਕਤ, ਸਿਰਫ਼ ਦੂਜੇ ਬੰਦੇ ਦੀ ਕਹਾਣੀ ਦੱਸਣ ਦੀ ਹੀ ਨਹੀਂ, ਬਲਕਿ ਉਸ ਬੰਦੇ ਦੀ ਪ੍ਰਮੁੱਖ ਕਹਾਣੀ ਦੀ ਯੋਗਤਾ ਵੀ ਹੈ। ਫਲਸਤੀਨੀ ਕਵੀ ਮੋਰਿਡ ਬਾਰਗੌਤੀ ਲਿਖਦੇ ਹਨ ਕਿ ਜੇ ਤੁਸੀਂ ਕਿਸੇ ਲੋਕਾਈ ਨੂੰ ਮਾਣ ਵਿਹੂਣਾ ਹੋਵੇ, ਇਸਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਹਨਾਂ ਦੀ ਕਹਾਣੀ ਦੱਸੀ ਜਾਵੇ ਤੇ ਇਹ ਦੂਸਰੀ ਗੱਲ ਨਾਲ਼ ਸ਼ੁਰੂ ਕੀਤੀ ਜਾਵੇ। ਅਮਰੀਕੀ ਮੂਲ-ਨਿਵਾਸੀਆਂ ਦੀ ਕਹਾਣੀ ਤੀਰਾਂ ਨਾਲ਼ ਸ਼ੁਰੂ ਕਰੋ, ਨਾ ਕਿ ਬ੍ਰਿਟਿਸ਼ ਲੋਕਾਂ ਦੇ ਆਗਮਨ ਤੋਂ, ਤਾਂ ਤੁਹਾਡੇ ਕੋਲ ਬਿਲਕੁਲ ਹੀ ਵੱਖਰੀ ਕਹਾਣੀ ਹੋਵੇਗੀ। ਹੁਣ ਕਹਾਣੀ ਅਫ਼ਰੀਕਨ ਸਟੇਟ ਦੀ ਅਸਫ਼ਲਤਾ ਨਾਲ਼ ਸ਼ੁਰੂ ਕਰੋ, ਅਫ਼ਰੀਕਨ ਸਟੇਟ ਦੀ ਬਸਤੀਵਾਦੀ ਸਿਰਜਣਾ ਨਾਲ਼ ਨਹੀਂ, ਤੇ ਤੁਹਾਡੇ ਕੋਲ ਬਿਲਕੁਲ ਹੀ ਵੱਖਰੀ ਕਹਾਣੀ ਹੋਵੇਗੀ।

ਹਾਲ ਹੀ ਵਿਚ ਮੈਂ ਯੂਨੀਵਰਸਿਟੀ ’ਚ ਬੋਲ ਰਹੀ ਸੀ, ਜਿੱਥੇ ਮੈਨੂੰ ਇਕ ਵਿਦਿਆਰਥੀ ਨੇ ਦੱਸਿਆ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਨਾਈਜੀਰੀਆਈ ਮਰਦ ਮੇਰੇ ਨਾਵਲ ਵਿਚਲੇ ਪਿਤਾ ਦੇ ਕਿਰਦਾਰ ਵਾਂਙ ਸਰੀਰਕ ਸ਼ੋਸ਼ਣ ਕਰਨ ਵਾਲੇ ਹਨ। ਮੈਂ ਉਹਨੂੰ ਦੱਸਿਆ ਕਿ ਮੈਂ ਉਦੋਂ ਇਕ ਨਾਵਲ “ਅਮੈਰੀਕਨ ਸਾਈਕੋ” ਪੜ੍ਹਿਆ ਸੀ।…ਤੇ ਹੁਣ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਸੀ ਕਿ ਜੁਆਨ ਅਮਰੀਕੀ, ਸੀਰੀਅਲ ਕਿਲਰ ਹਨ। ਹੁਣ…

ਹੁਣ-ਹੁਣ, ਸੁਭਾਵਿਕ ਹੀ ਇਹ ਗੱਲ ਮੈਂ ਹਲਕੀ ਖਿਝ ’ਚ ਆ ਕੇ ਆਖੀ ਸੀ। ਪਰ….ਪਰ ਮੈਨੂੰ ਇਹ ਕਦੇ ਨਹੀਂ ਲੱਗਿਆ ਕਿ ਮੈਂ ਇਹ ਸੋਚਾਂ ਕਿ ਕੇਵਲ ਇਕ ਨਾਵਲ ਪੜ੍ਹਨ ਕਰਕੇ, ਜਿਸਦਾ ਇਕ ਕਿਰਦਾਰ ਸੀਰੀਅਲ ਕਿਲਰ ਹੋਵੇ, ਕਿਵੇਂ ਨਾ ਕਿਵੇਂ ਸਾਰੇ ਅਮਰੀਕੀਆਂ ਦਾ ਪ੍ਰਤੀਨਿਧੀ ਹੋਵੇਗਾ। ਤੇ ਅਜਿਹਾ ਇਸ ਕਰਕੇ ਨਹੀਂ ਕਿ ਮੈਂ ਉਸ ਵਿਦਿਆਰਥੀ ਤੋਂ ਚੰਗੇਰੀ ਇਨਸਾਨ ਹਾਂ, ਸਗੋਂ ਇਸ ਲਈ ਅਮਰੀਕਾ ਦੀ ਸਭਿਆਚਾਰਕ ਤੇ ਆਰਥਿਕ ਸੱਤਾ ਕਰਕੇ, ਮੇਰੇ ਕੋਲੇ ਅਮਰੀਕਾ ਦੀਆਂ ਬਹੁਤ ਕਹਾਣੀਆਂ ਹਨ। ਮੈਂ ਟੇਲਰ ਤੇ ਉਪਡਾਇਕ ਅਤੇ ਸਟੇਨਬੈੱਕ ਤੇ ਗੇਟਸਕਿਲ ਨੂੰ ਪੜ੍ਹ ਚੁੱਕੀ ਸੀ। ਮੇਰੇ ਕੋਲ ਅਮਰੀਕਾ ਦੀ ਇੱਕੋ-ਇਕ ਕਹਾਣੀ ਨਹੀਂ ਸੀ।

ਕੁਝ ਸਾਲ ਪਹਿਲਾਂ, ਜਦੋਂ ਮੈਂ ਇਹ ਜਾਣਿਆ ਕਿ ਸਫ਼ਲ ਹੋਣ ਲਈ ਲੇਖਕ ਬਹੁਤ ਹੀ ਉਦਾਸ ਬਚਪਨ ’ਚੋਂ ਗੁਜ਼ਰੇ ਹੋਣੇ ਚਾਹੀਦੇ ਹਨ। ਮੈਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਆਪਣੇ ਮਾਪਿਆਂ ਵੱਲੋਂ ਕੀਤੀਆਂ ਭਿਆਨਕ ਚੀਜ਼ਾਂ ਕਿਵੇਂ ਘੜਾਂ। ਪਰ ਹਕੀਕਤ ਇਹ ਹੈ ਕਿ ਮੈੰ ਬਚਪਨ ਬਹੁਤ ਖੁਸ਼ਗਵਾਰ ਰਿਹਾ, ਹਾਸੇ ਅਤੇ ਪਿਆਰ ਭਰਪੂਰ, ਬਹੁਤ ਹੀ ਸੰਘਣੇ ਤਾਣੇ ਵਾਲੇ ਪਰਿਵਾਰ ’ਚ। ਪਰ ਮੇਰੇ ਦਾਦੇ ਜੋ ਸਨ, ਉਹ ਰਫਿਊਜੀ ਕੈਂਪਾਂ ’ਚ ਮਰੇ। ਪਰ ਮੇਰਾ ਚਚੇਰਾ ਭਰਾ ਪੌਲੇ ਗੁਜ਼ਰ ਗਿਆ, ਕਿਉਂਕਿ ਉਸਨੂੰ ਢੁੱਕਵੀਂ ਸਿਹਤ-ਸਹੂਲਤ ਨਹੀਂ ਸੀ ਮਿਲੀ। ਮੇਰੇ ਨੇੜਲੇ ਦੋਸਤਾਂ ’ਚੋਂ ਇਕ, ਓਕੋਲਾਮਾ, ਇਕ ਜ਼ਹਾਜ਼-ਹਾਦਸੇ ’ਚ ਗੁਜ਼ਰ ਗਿਆ, ਕਿਉਂਕਿ ਸਾਡੇ ਅੱਗਾਂ ਵਾਲੇ ਟਰੱਕਾਂ ਕੋਲ ਪਾਣੀ ਨਹੀਂ ਸੀ ਹੁੰਦਾ। ਮੈਂ ਵਿੱਦਿਆ ਨੂੰ ਛੁਟਿਆਉਣ ਵਾਲੀਆਂ ਦਮਨਕਾਰੀ ਫੌਜੀ ਸਰਕਾਰਾਂ ਅਧੀਨ ਵੱਡੀ ਹੋਈ, ਇਸ ਲਈ ਕਈ ਵਾਰ ਮੇਰੇ ਮਾਪਿਆਂ ਨੂੰ ਉਹਨਾਂ ਦੀ ਤਨਖ਼ਾਹ ਨਹੀਂ ਸੀ ਮਿਲੀ। ਜਿਸ ਕਰਕੇ ਬਾਲ-ਉਮਰੇ ਮੈਂ ਨਾਸ਼ਤੇ ਦੇ ਮੇਜ ਤੋਂ ਜੈਮ ਤੇ ਮੱਖਣ ਗਾਇਬ ਹੁੰਦੇ ਵੇਖੇ, ਬਰੈੱਡ ਬਹੁਤ ਮਹਿੰਗਾ ਹੋਇਆ, ਫਿਰ ਦੁੱਧ ਵੀ ਰਾਸ਼ਨ ’ਤੇ ਮਿਲਣ ਲੱਗਿਆ। ਤੇ ਸਭ ਤੋਂ ਵੱਧ, ਇਕ ਤਰ੍ਹਾਂ ਦਾ ਸਾਧਾਰਨੀਕ੍ਰਿਤ ਰਾਜਨੀਤਕ ਡਰ ਸਾਡੀਆਂ ਜ਼ਿੰਦਗੀਆਂ ’ਤੇ ਛਾਇਆ ਰਿਹਾ।

ਮੈਂ ਜੋ ਵੀ ਹਾਂ, ਇਹ ਸਾਰੀਆਂ ਕਹਾਣੀਆਂ ਮੈਨੂੰ ਬਣਾਉਂਦੀਆਂ ਹਨ। ਪਰ ਮੇਰੇ ਤਜਰਬੇ ਨੂੰ ਤਿੱਖਾ ਕਰਨ ਲਈ ਸਿਰਫ਼ ਇਹਨਾਂ ਨਾਕਾਰਤਮਕ ਕਹਾਣੀਆਂ ’ਤੇ ਹੀ ਜ਼ੋਰ ਦੇਣਾ, ਤੇ ਹੋਰ ਬਹੁਤ ਸਾਰੀਆਂ ਕਹਾਣੀਆਂ, ਜਿਹਨਾਂ ਮੈਨੂੰ ਬਣਾਇਆ, ਨੂੰ ਨਜ਼ਰਅੰਦਾਜ਼ ਕਰਨਾ। ਇੱਕੋ-ਇਕ ਕਹਾਣੀ ਸਟੀਰੀਓਟਾਈਪ (stereotype) ਬਣਾਉਂਦੀ ਹੈ, ਸਟੀਰੀਓਟਾਈਪ ਦੀ ਸਮੱਸਿਆ ਇਹ ਨਹੀਂ ਕਿ ਉਹ ਸੱਚੇ ਨਹੀਂ ਹੁੰਦੇ, ਪਰ ਇਹ ਹੈ ਕਿ ਉਹ ਅਧੂਰੇ ਹੁੰਦੇ ਹਨ। ਉਹ ਇਕ ਕਹਾਣੀ ਨੂੰ ਇੱਕੋ-ਇਕ ਕਹਾਣੀ ਬਣਾਉਂਦੇ ਹਨ।

ਬੇਸ਼ੱਕ, ਅਫ਼ਰੀਕਾ ਉੱਥਲ-ਪੁੱਥਲਾਂ ਦਾ ਭਰਿਆ ਦੇਸ਼ ਹੈ। ਇਹ ਅਣਗਿਣਤ ਹਨ, ਜਿਵੇਂ ਕੌਂਗੋ ਵਿਚ ਡਰਾਉਣੇ ਬਲਾਤਕਾਰ, ਤੇ ਇਸ ਤੱਥ ਵਾਂਗ ਕੁਝ ਉਦਾਸ ਕਰਨ ਵਾਲੇ ਵੀ, ਜਿਵੇਂ ਨਾਈਜੀਰੀਆ ਦੇ ਵਿਚ ਇਕ ਨੌਕਰੀ ਲਈ ਪੰਜ ਹਜ਼ਾਰ ਲੋਕਾਂ ਨੇ ਅਰਜੀ ਦਿੱਤੀ ਸੀ। ਪਰ ਹੋਰ ਕਹਾਣੀਆਂ ਵੀ ਹਨ, ਜੋ ਉੱਥਲ-ਪੁੱਥਲ ਜਾਂ ਤਬਾਹੀ ਬਾਰੇ ਨਹੀਂ। ਉਹ ਵੀ ਅਹਿਮ ਹੈ। ਉਹਨਾਂ ਬਾਰੇ ਗੱਲ ਕਰਨਾ ਵੀ ਏਨਾ ਹੀ ਮਹੱਤਵਪੂਰਨ ਹੈ। ਮੈਨੂੰ ਹਮੇਸ਼ਾ ਇਹੀ ਲੱਗਿਆ ਕਿ ਕਿਸੇ ਜਗ੍ਹਾ ਜਾਂ ਇਨਸਾਨ ਨਾਲ਼ ਚੰਗੀ ਤਰ੍ਹਾਂ ਸਹਿਚਾਰ ਬਣਾਉਣ ਲਈ ਉਸ ਜਗ੍ਹਾ ਜਾਂ ਉਸ ਇਨਸਾਨ ਦੀਆਂ ਸਾਰੀਆਂ ਕਹਾਣੀਆਂ ਨਾਲ਼ ਸਹਿਚਾਰ ਬਣਾਏ ਬਗੈਰ ਅਸੰਭਵ ਹੈ।

 ਇੱਕੋ-ਇਕ ਕਹਾਣੀ ਦਾ ਨਤੀਜਾ ਇਹ ਹੁੰਦਾ ਹੈ ਕਿ – ਇਹ ਲੋਕਾਂ ਦੀ ਇੱਜ਼ਤ ਖੋਂਹਦੀ ਹੈ। ਇਹ ਸਾਡੀ ਸਮਾਨ ਮਾਨਵਤਾ ਵਾਲੀ ਪਹਿਚਾਣ ਨੂੰ ਮੁਸ਼ਕਿਲ ਬਣਾਉਂਦੀ ਹੈ। ਇਹ ਸਾਡੀ ਸਮਾਨਤਾ ਨਾਲ਼ੋਂ ਸਾਡੀ ਅਸਮਾਨਤਾ ’ਤੇ ਵਧੇਰੇ ਜ਼ੋਰ ਦਿੰਦੀ ਹੈ।

ਸੋ ਜੇ ਮੈਂ ਆਪਣੀ ਮੈਕਸੀਕੋ ਦੀ ਯਾਤਰਾ ਤੋਂ ਪਹਿਲਾਂ ਇਮੀਗ੍ਰੇਸ਼ਨ ਵਾਲੀ ਬਹਿਸ ਨੂੰ ਦੋਵੇਂ ਪਾਸਿਓਂ, ਭਾਵ ਅਮਰੀਕਾ ਅਤੇ ਮੈਕਸੀਕੋ ਤੋਂ ਸਮਝਿਆ ਹੁੰਦਾ? ਜੇ ਮੇਰੀ ਮਾਂ ਨੇ ਸਾਨੂੰ ਇਹ ਦੱਸਿਆ ਹੁੰਦਾ ਕਿ ਫਿਡੇ ਦਾ ਪਰਿਵਾਰ ਗਰੀਬ ਅਤੇ ਮਿਹਨਤੀ ਹੈ? ਜੇ ਸਾਡੇ ਕੋਲ ਸਾਰੇ ਸੰਸਾਰ ਨੂੰ ਵੰਨ-ਸੁਵੰਨੀਆਂ ਅਫ਼ਰੀਕੀ ਕਹਾਣੀਆਂ ਦੇ ਪ੍ਰਸਾਰਣ ਲਈ ਅਫ਼ਰੀਕੀ ਟੈਲੀਵੀਜ਼ਨ ਨੈਟਵਰਕ ਹੁੰਦਾ? ਨਾਈਜੀਰੀਆਈ ਲੇਖਕ ਚਿਨੂਆ ਅਚੀਬੇ ਜਿਸਨੂੰ “ਕਹਾਣੀਆਂ ਦਾ ਸੰਤੁਲਨ” ਆਖਦਾ ਹੈ।

ਕੀ ਹੁੰਦਾ ਜੇ ਮੇਰੀ ਰੂਮ-ਮੇਟ ਮੇਰੇ ਨਾਈਜੀਰੀਆਈ ਪ੍ਰਕਾਸ਼ਕ ਮੁਹਤਰ ਬਾਕਾਰੇ  ਬਾਰੇ ਜਾਣਦੀ ਹੁੰਦੀ, ਜੋ ਇਕ ਸ਼ਾਨਦਾਰ ਬੰਦਾ ਹੈ, ਜਿਸਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੈਂਕ ਦੀ ਨੌਕਰੀ ਛੱਡ ਕੇ ਪ੍ਰਕਾਸ਼ਨ ਖੋਲ੍ਹਿਆ? ਹੁਣ, ਰਿਵਾਇਤੀ ਸਮਝ ਇਹ ਸੀ ਕਿ ਨਾਈਜੀਰੀਆਈ ਲੋਕ ਸਾਹਿਤ ਨਹੀਂ ਪੜ੍ਹਦੇ। ਉਹ ਇਸ ਗੱਲ ਨਾਲ਼ ਅਸਹਿਮਤ ਹੋਇਆ। ਉਸਨੇ ਇਹ ਮਹਿਸੂਸ ਕੀਤਾ ਕਿ ਜਿਹੜੇ ਲੋਕ ਪੜ੍ਹ ਸਕਦੇ ਸੀ, ਉਹ ਪੜ੍ਹਨਗੇ ਕਿ ਜੇ ਤੁਸੀਂ ਸਾਹਿਤ ਉਹਨਾਂ ਦੀ ਖਰੀਦ-ਸਮਰੱਥਾ ਤੇ ਮੁਹਈਆ ਕਰਾਇਆ ਜਾਵੇ। ਇਸ ਤੋਂ ਕੁਝ ਚਿਰ ਬਾਅਦ ਹੀ, ਉਸ ਨੇ ਮੇਰਾ ਪਹਿਲਾ ਨਾਵਲ ਛਾਪਿਆ। ਮੈਂ ਲਾਗੋਸ ਵਿਚ, ਇਕ ਇੰਟਰਵਿਊ ਕਰਨ ਲਈ ਟੀ.ਵੀ. ਸਟੇਸ਼ਨ ਗਈ ਤੇ ਇਕ ਔਰਤ, ਜੋ ਉੱਥੇ ਸੰਦੇਸ਼-ਵਾਹਕ ਵਜੋਂ ਕੰਮ ਕਰਦੀ ਸੀ, ਆ ਕੇ ਮੈਨੂੰ ਕਹਿਣ ਲੱਗੀ, “ਮੈਨੂੰ ਤੁਹਾਡਾ ਨਾਵਲ ਸੱਚੀਂ ਪਸੰਦ ਆਇਆ। ਮੈਨੂੰ ਅੰਤ be ਨਹੀਂ ਵਧੀਆ ਲੱਗਿਆ। ਹੁਣ, ਤੁਹਾਨੂੰ ਜ਼ਰੂਰ ਹੀ ਦੂਜਾ ਭਾਗ ਲਿਖਣਾ ਚਾਹੀਦੈ ਤੇ ਇਸ ਵਿਚ ਇਹ ਹੋਣਾ ਚਾਹੀਦੈ….” ਤੇ ਉਸਨੇ ਦੱਸਣਾ ਜਾਰੀ ਰੱਖਿਆ ਕਿ ਦੂਜੇ ਭਾਗ ਵਿਚ ਕੀ ਲਿਖਿਆ ਜਾਵੇ।

ਤੇ ਹੁਣ ਨਾ ਮੈਂ ਕੇਵਲ ਮੋਹੀ ਗਈ, ਬਲਕਿ ਹਲੂਣੀ ਵੀ ਗਈ। ਨਾਈਜੀਰੀਆਈਆਂ ਦੀ ਸਾਧਾਰਨ ਜਨ-ਸਮੂਹ ਦਾ ਹਿੱਸਾ ਉਹ  ਔਰਤ, ਜਿਸਨੂੰ ਪਾਠਕਾਂ ’ਚ ਨਹੀਂ ਗਿਣਿਆ ਜਾਂਦਾ। ਉਸ ਨੇ ਨਾ ਕੇਵਲ ਕਿਤਾਬ ਪੜ੍ਹੀ, ਬਲਕਿ ਇਸ ’ਤੇ ਹੱਕ ਵੀ ਜਿਤਾਇਆ। ਤੇ ਮੈਨੂੰ ਇਹ ਗੱਲ ਦੱਸ ਕੇ ਕਿ ਦੂਜੇ ਭਾਗ ’ਚ ਕੀ ਲਿਖਣਾ ਚਾਹੀਦੈ ਉਸਨੇ ਤਰਕ-ਸੰਗਤ ਮਹਿਸੂਸ ਕੀਤਾ।

ਹੁਣ, ਕੀ ਹੁੰਦਾ ਜੇ ਮੇਰੀ ਰੂਮ-ਮੇਟ, ਮੇਰੀ ਦੋਸਤ ਫੰਮੀ ਇਆਂਡਾ ਬਾਰੇ ਜਾਣਦੀ ਹੁੰਦੀ, ਜੋ ਲਾਗੋਸ ਵਿਚ ਇਕ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਕਰਨ ਵਾਲੀ ਨਿਡਰ ਔਰਤ ਹੈ, ਤੇ ਉਹ ਉਹਨਾਂ ਕਹਾਣੀਆਂ ਨੂੰ ਦੱਸਣ ਲਈ ਦ੍ਰਿੜ ਹੈ, ਜੋ ਅਸੀਂ ਭੁੱਲ ਜਾਣਾ ਪਸੰਦ  ਕਰਦੇ ਹਾਂ। ਕੀ ਹੁੰਦਾ ਜੇ ਮੇਰੀ ਰੂਮ-ਮੇਟ, ਲਾਗੋਸ ਦੇ ਹਸਪਤਾਲ ਵਿਚ ਪਿਛਲੇ ਹਫ਼ਤੇ ਹੋਏ ਦਿਲ ਦੇ ਅਪਰੇਸ਼ਨ ਬਾਰੇ ਜਾਣਦੀ ਹੁੰਦੀ? ਕੀ ਹੁੰਦਾ ਜੇ ਮੇਰੀ ਰੂਮ-ਮੇਟ, ਸਮਕਾਲੀ ਨਾਈਜੀਰੀਆਈ ਸੰਗੀਤ ਬਾਰੇ ਜਾਣਦੀ ਹੁੰਦੀ ਕਿ ਪ੍ਰਤਿਭਾਵਾਨ ਲੋਕ ਅੰਗਰੇਜ਼ੀ, ਪਿਜਿਨ, ਇਗਬੋ, ਯੌਰਬਾ ਤੇ ਇਜੋ ਵਿਚ ਗਾ ਰਹੇ ਹਨ, ਜਿਹਨਾਂ ਉੱਤੇ ਜੇਅ-ਜੈੱਡ ਤੋਂ ਫੇਲਾ, ਤੋਂ ਬਾੱਬ ਮਾਰਲੇ, ਤੋਂ ਉਹਨਾਂ ਦੇ ਦਾਦਿਆਂ ਤੀਕਰ ਰਲਵੇਂ-ਮਿਲਵੇਂ ਪ੍ਰਭਾਵ ਹਨ। ਕੀ ਹੁੰਦਾ ਜੇ ਮੇਰੀ ਰੂਮ-ਮੇਟ, ਉਸ ਮਹਿਲਾ ਵਕੀਲ ਬਾਰੇ ਜਾਣਦੀ ਹੁੰਦੀ, ਜਿਹੜੀ ਹਾਲ ਹੀ ਵਿਚ ਉਸ ਹਾਸੋ-ਹੀਣੇ ਕਾਨੂੰਨ ਨੂੰ ਚੁਣੌਤੀ ਦੇਣ ਲਈ ਨਾਈਜੀਰੀਆ ਦੀ ਅਦਾਲਤ ’ਚ ਪਹੁੰਚ ਗਈ, ਜਿਹੜਾ ਔਰਤਾਂ ਨੂੰ ਆਪਣੇ ਪਾਸਪੋਰਟ ਨਵਿਆਉਣ ਲਈ ਪਤੀਆਂ ਤੋਂ ਮਨਜ਼ੂਰੀ ਲੈਣ ਨੂੰ ਜ਼ਰੂਰੀ ਕਹਿੰਦਾ ਸੀ? ਕੀ ਹੁੰਦਾ ਜੇ ਮੇਰੀ ਰੂਮ-ਮੇਟ, ਕਲਾਕਾਰ ਲੋਕਾਂ ਨਾਲ਼ ਭਰਪੂਰ ਨੌਲੀਵੁੱਡ ਬਾਰੇ ਜਾਣਦੀ ਹੁੰਦੀ, ਜਿਹੜੇ ਵੱਡੀਆਂ ਤਕਨੀਕੀ ਔਕੜਾਂ ਦੇ ਬਾਵਜੂਦ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਏਨੀਆਂ ਪ੍ਰਚੱਲਿਤ ਹੋਈਆਂ ਜੋ ਸੱਚਮੁੱਚ ਹੀ ਇਸ ਗੱਲ ਦੀ ਉੱਤਮ ਉਦਾਹਰਣ ਹਨ ਕਿ ਨਾਈਜੀਰੀਆਈ ਲੋਕ ਜੋ ਕੁਝ ਬਣਾਉਂਦੇ ਹਨ, ਉਸਦੀ ਖਪਤ ਵੀ ਕਰਦੇ ਹਨ। ਕੀ ਹੁੰਦਾ ਜੇ ਮੇਰੀ ਰੂਮ-ਮੇਟ ਸ਼ਾਨਦਾਰ ਮੀਂਢੀਆਂ ਗੁੰਦਣ ਵਾਲੀ ਸੁਪਨਸਾਜ਼ ਬਾਰੇ ਜਾਣਦੀ ਹੁੰਦੀ, ਜਿਸ ਨੇ ਹੁਣੇ ਹੀ ਵਾਲਾਂ ਦੇ ਐਕਸਟੈਂਸ਼ਨ  ਵੇਚਣ ਦਾ ਕਾਰੋਬਾਰ ਸ਼ੁਰੂ ਕੀਤੈ? ਜਾਂ ਹੋਰ ਲੱਖਾਂ ਨਾਈਜੀਰੀਆਈਆਂ ਬਾਰੇ ਜਾਣਦੀ ਹੁੰਦੀ, ਜਿਹਨਾਂ ਕਾਰੋਬਾਰ ਸ਼ੁਰੂ ਕੀਤੇ ਤੇ ਕਈ ਵਾਰ ਫੇਲ੍ਹ ਵੀ ਹੋਏ, ਪਰ ਸੁਪਨੇ ਪਾਲਣੇ ਜਾਰੀ ਰੱਖੇ।

ਹਰ ਵਾਰ ਜਦੋੰ ਮੈਂ ਘਰੇ ਹੁੰਦੀ ਹਾਂ, ਮੇਰਾ ਜ਼ਿਆਦਾਤਰ ਨਾਈਜੀਰੀਆਈਆਂ ਦੀ ਖਿਝ ਦੇ ਕਾਰਨਾਂ ਨਾਲ਼ ਵਾਹ ਪੈਂਦਾ – ਸਾਡਾ ਅਸਫ਼ਲ ਰਿਹਾ ਇਨਫ਼ਰਾਸਟ੍ਰਕਚਰ, ਸਾਡੀ ਅਸਫ਼ਲ ਰਹੀ ਸਰਕਾਰ, ਪਰ ਉਹਨਾਂ ਲੋਕਾਂ ਦੀ ਸ਼ਾਨਦਾਰ ਲਚਕ ਦੁਆਰਾ ਵੀ ਜੋ ਸਰਕਾਰ ਦੇ ਬਾਵਜੂਦ ਵਧਦੇ-ਫੁੱਲਦੇ ਹਨ, ਨਾ ਕਿ ਇਸ ਦੇ ਕਰਕੇ।

ਮੈਂ ਹਰ ਹੁਨਾਲ ਲਾਗੋਸ ਵਿਚ ਲੇਖਣ ਵਰਕਸ਼ਾਪ ਕਰਦੀ ਹਾਂ, ਅਤੇ ਮੈਨੂੰ ਇਹ ਹੈਰਾਨ ਕਰਦਾ ਹੈ ਕਿ ਕਿੰਨੇ ਲੋਕ ਅਰਜੀ ਭਰਦੇ ਹਨ, ਕਿੰਨੇ ਲੋਕ ਕਹਾਣੀਆਂ ਦੱਸਣ ਵਾਸਤੇ ਲਿਖਣ ਲਈ ਉਤਾਵਲੇ ਹੁੰਦੇ ਹਨ। ਮੈਂ ਅਤੇ ਮੇਰੇ ਨਾਈਜੀਰੀਆਈ ਪ੍ਰਕਾਸ਼ਕ ਨੇ ਹੁਣੇ ਹੀ ਰਲ਼ ਕੇ ਗ਼ੈਰ-ਮੁਨਾਫ਼ੇ ਵਾਲੇ ਫਾਰਾਫਿਨਾ ਟਰੱਸਟ ਦੀ ਸਥਾਪਨਾ ਕੀਤੀ ਤੇ ਸਾਡੇ ਲਾਇਬ੍ਰੇਰੀਆਂ ਖੋਲ੍ਹਣ ਤੇ ਪੁਰਾਣੀਆਂ, ਜੋ ਪਹਿਲਾਂ ਹੀ ਹਨ, ਦਾ ਨਵੀਨੀਕਰਨ ਕਰਨ ਦੇ ਸੁਪਨੇ ਹਨ। ਤੇ ਉਹਨਾਂ ਸਟੇਟ ਸਕੂਲਾਂ ਨੂੰ ਕਿਤਾਬਾਂ ਮੁਹੱਈਆ ਕਰਵਾਉਣੀਆਂ, ਜਿਹਨਾਂ ਕੋਲ ਪਹਿਲਾਂ ਨਹੀਂ ਹਨ। ਉਹ ਲੋਕ, ਜੋ ਸਾਡੀਆਂ ਕਹਾਣੀਆਂ ਦੱਸਣ ਲਈ ਉਤਾਵਲੇ ਹਨ, ਲਈ ਪੜ੍ਹਨ ਅਤੇ ਲਿਖਣ ਦੀਆਂ ਬਹੁਤ ਸਾਰੀਆਂ ਪ੍ਰਯੋਗਸ਼ਾਲਾ ਕਰਨੀਆਂ।

ਕਹਾਣੀਆਂ ਮਾਇਨੇ ਰੱਖਦੀਆਂ ਹਨ। ਬਹੁਤ ਸਾਰੀਆਂ ਕਹਾਣੀਆਂ ਮਾਇਨੇਖੇਜ਼ ਹਨ। ਕਹਾਣੀਆਂ ਬੇਦਖ਼ਲ ਤੇ ਬਦਨਾਮ ਕਰਨ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ, ਪਰ ਕਹਾਣੀਆਂ ਸਮਰੱਥ ਬਣਾਉਣ ਤੇ ਮਨੁੱਖੀਕਰਨ ਲਈ ਵੀ ਵਰਤੀਆਂ ਜਾ ਸਕਦੀਆਂ ਹਨ। ਕਹਾਣੀਆਂ ਲੋਕਾਂ ਦੀ ਇੱਜ਼ਤ ਨੂੰ ਖੋਰਾ ਲਾਉਂਦੀਆਂ ਹਨ, ਪਰ ਕਹਾਣੀਆਂ ਖੁਰੀ ਇੱਜ਼ਤ ਨੂੰ ਬਹਾਲ ਵੀ ਕਰ ਸਕਦੀਆਂ ਹਨ।

ਅਮਰੀਕੀ ਲੇਖਕ ਐਲਿਸ ਵਾਕਰ, ਜੋ ਉੱਤਰ ਵੱਲ ਚਲੇ ਗਏ ਸਨ, ਨੇ ਆਪਣੇ ਦੱਖਣੀ ਰਿਸ਼ਤੇਦਾਰਾਂ ਨੂੰ ਪਿੱਛੇ ਛੁੱਟ ਗਏ ਦੱਖਣੀ ਜੀਵਨ ਬਾਰੇ ਇਸ ਤਰ੍ਹਾਂ ਜਾਣ-ਪਛਾਣ ਕਰਾਈ, “ਉਹ ਘੇਰਾ ਬਣਾ ਕੇ ਬੈਠ ਜਾਂਦੇ ਤੇ ਆਪ ਕਿਤਾਬ ਪੜ੍ਹਨ ਲੱਗਦੇ। ਸੁਣਨਾ ਮੇਰੇ ਲਈ ਕਿਤਾਬ ਪੜ੍ਹਨ ਵਰਗਾ ਹੀ ਸੀ ਤੇ ਇਕ ਤਰ੍ਹਾਂ ਦਾ ਬਹਿਸ਼ਤ ਮੁੜ ਮਿਲ ਜਾਂਦਾ।”

ਮੈਂ ਇਸ ਵਿਚਾਰ ਨਾਲ਼ ਆਪਣੀ ਗੱਲ ਨਿਬੇੜਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਇੱਕੋ-ਇਕ ਕਹਾਣੀ ਨੂੰ ਨਕਾਰਦੇ  ਹਾਂ ਜਾਂ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਕਿਸੇ ਜਗ੍ਹਾ ਬਾਰੇ ਕਦੇ ਕੋਈ ਇੱਕੋ-ਇਕ ਕਹਾਣੀ ਨਹੀਂ ਹੁੰਦੀ, ਅਸੀਂ ਇਕ ਤਰ੍ਹਾਂ ਨਾਲ਼ ਬਹਿਸ਼ਤ ਮੁੜ ਹਾਸਿਲ ਕਰ ਲੈਂਦੇ ਹਾਂ। ਤੁਹਾਡਾ ਧੰਨਵਾਦ। 

ਕਿਤਾਬ “ਸੁਣ ਸਖੀਏ” (ਪ੍ਰਕਾਸ਼ਕ: ਕਿਰਤ ਫਾਊਂਡੇਸ਼ਨ , 2024) ਵਿੱਚੋਂ  
https://trolleytimes.com/product/sun-sakhiye/

ਪੰਜਾਬੀ ਫ਼ਿਲਮਾਂ ਦਾ ਗ਼ੈਰ ਰਸਮੀ ਜਾਇਜ਼ਾ

ਪਾਸ਼

ਕੌਣ ਪੰਜਾਬੀ ਹੈ ਜੋ ਇੰਦਰਾ ਬਿੱਲੀ ਦੇ ਨਾਂ ਨੂੰ ਭੁੱਲ ਜਾਣਾ ਨਹੀਂ ਚਾਹੇਗਾ? ਕੇਡਾ ਅਫ਼ਸੋਸਨਾਕ ਹਾਦਸਾ ਹੈ ਕਿ ਬਿੱਲੀ ਕੁ ਜਿੱਡੇ ਕੱਦ ਵਾਲੀ ਇਹ ਔਰਤ ਡੇਢ ਦਹਾਕੇ ਦੇ ਲੱਗਭੱਗ ਫ਼ਿਲਮਾਂ ਵਿਚ ਪੰਜਾਬਣ ਦੀ ਪ੍ਰਤੀਨਿਧਤਾ ਕਰਦੀ ਆ ਰਹੀ ਹੈ। ਜਿਨ੍ਹਾਂ ਨੇ ‘ਮੰਗਤੀ’ (1942) ਵਿਚ ਮੁਮਤਾਜ਼ ਸ਼ਾਂਤੀ ਨੂੰ, ‘ਗਵਾਂਢੀ’(1942), ‘ਮੇਰਾ ਮਾਹੀ’ (1941) ਅਤੇ ‘ਪਟਵਾਰੀ’ (1942)ਵਿਚ ਮਨੋਰਮਾ ਨੂੰ, ‘ਦੁੱਲਾ ਭੱਟੀ’ (1940) ਤੇ ‘ਸਹਿਤੀ ਮੁਰਾਦ’ (1941) ਵਿਚ ਰਾਗਨੀ ਨੂੰ ਤੱਕਿਆ ਹੋਇਆ ਸੀ ਉਹ ਲੱਗਭਗ ਸਾਰੇ ਮਰ ਚੁੱਕੇ ਹਨ। ਜਿਨ੍ਹਾਂ ‘ਪਿੰਡ ਦੀ ਕੁੜੀ’  (1963) ਵਿਚ ਨਿਸ਼ੀ, ‘ਮਾਮਾ ਜੀ’  (1964) ਵਿਚ ਇੰਦਰਾ ਬਿੱਲੀ ਅਤੇ ‘ਸ਼ੌਂਕਣ ਮੇਲੇ ਦੀ’ (1965) ਵਿਚ ਪ੍ਰਵੀਨ ਚੌਧਰੀ ਨੂੰ ਤੱਕਿਆ ਹੋਇਆ ਹੈ ਉਹ ਤੀਹ ਚਾਲੀ ਵਰ੍ਹਿਆਂ ਤੱਕ ਮਰ ਜਾਣਗੇ। ਪਰ ਜਿਨ੍ਹਾਂ ‘ਨਾਨਕ ਨਾਮ ਜਹਾਜ਼’ (1969) ਵਿਚ ਵਿੰਮੀ ਅਤੇ ‘ਮਿੱਤਰ ਪਿਆਰੇ ਨੂੰ’ (1975) ਵਿਚ ਮੀਨਾ ਰਾਏ ਨੂੰ ਤੱਕਿਆ ਅਤੇ ਪਸੰਦ ਕੀਤਾ ਹੈ—ਉਹ ਕਦੇ ਜਿਊਂਦੇ ਵੀ ਰਹੇ ਹੋਣਗੇ, ਇਸ ਵਿਚ ਮੈਨੂੰ ਸ਼ੱਕ ਹੈ। ਜੇ ਮੇਰੀ ਸ਼ੱਕ ਗ਼ਲਤ ਹੈ ਤਾਂ ਇਸ ਵਿਚ ਸ਼ੱਕ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਕਿ ਰਵਿੰਦਰ ਨਾਥ ਠਾਕੁਰ ਇਕ ਪ੍ਰਸਿੱਧ ਪੰਜਾਬੀ ਸੀ ਅਤੇ ਮੁਹੰਮਦ ਅਲੀ ਮਾਝੇ ਦੇ ਇਕ ਪਿੰਡ ਆਸਲ ਭੂਰੇ ਦਾ ਜੰਮਪਲ ਪਹਿਲਵਾਨ ਹੈ।

ਇੰਦਰਾ ਬਿੱਲੀ, ਮੁਮਤਾਜ਼ ਸ਼ਾਂਤੀ , ਰਾਗਨੀ, ਨਿਸ਼ੀ, ਪ੍ਰਵੀਨ ਚੌਧਰੀ, ਵਿੰਮੀ (ਸ੍ਰੋਤ: ਵਿਕੀਪੀਡੀਆ, ਆਈ ਐਮ ਡੀ ਬੀ , ਸਿਨੇਮਾਜ਼ੀ )

ਪੰਜਾਬੀਆਂ ਦੇ ਜਾਹਿਲ ਅਤੇ ਗੰਭੀਰਤਾ ਦੇ ਵੈਰੀ ਹੋਣ ਬਾਰੇ ਭੁਲੇਖਾ ਏਨਾ ਵਿਆਪਕ ਹੈ ਕਿ ਇਹ ਭੁਲੇਖਾ ਖ਼ੁਦ ਪੰਜਾਬੀਆਂ ਨੂੰ ਵੀ ਹੈ। ਏਸੇ ਲਈ ਬੂਟਾ ਸਿੰਘ ਸ਼ਾਦ ‘ਅੱਧੀ ਰਾਤ ਪਹਿਰ ਦਾ ਤੜਕਾ’ ਵਰਗੇ ਬਲਵਾਨ ਨਾਵਲ ਉਤੇ ‘ਕੁੱਲੀ ਯਾਰ ਦੀ’ (1969) ਵਰਗੀ ਹਲਕੀ ਫ਼ਿਲਮ ਬਣਾ ਦਿੰਦਾ ਹੈ। ਇਸੇ ਲਈ ਗ਼ੁਲਜ਼ਾਰ ‘ਆਂਧੀ’ (1975) ਅਤੇ  ‘ਮੌਸਮ’ (1975) ਰਾਜਿੰਦਰ ਸਿੰਘ ਬੇਦੀ ‘ਚੇਤਨਾ’, ’ਦਸਤਕ’  (1970), ‘ਫਾਗੁਨ’ ਅਤੇ ਰਾਜ ਕਪੂਰ ‘ਮੇਰਾ ਨਾਮ ਜੋਕਰ’ (1970) ਵਰਗੀਆਂ ਫ਼ਿਲਮਾਂ ਹਿੰਦੀ ਵਿਚ ਬਣਾ ਰਹੇ ਹਨ। ਏਸੇ ਲਈ ਦਿੱਲੀ ਦੇ ਸਪਰੂ ਹਾਊਸ ਵਿਚ ‘ਚੜ੍ਹੀ ਜਵਾਨੀ ਬੁੱਢੇ ਨੂੰ’ ਵਰਗੇ ਨਾਟਕ ਉਤੇ ਹਾਊਸ ਓਵਰ ਫੁੱਲ ਹੋ ਜਾਂਦੇ ਹਨ। ਏਸੇ ਲਈ ਪ੍ਰਧਾਨ ਮੰਤਰੀ ਜੀ ਦੇ ਸਲਵਾਰ ਕਮੀਜ਼ ਪਾ ਕੇ ਆਉਣ ਤੇ ਕਾਮਾ ਗਾਟਾ ਮਾਰੂ ਨਗਰ ਵਿਚ ਗੌਰਵ ਅਤੇ ਅਨੰਦ ਦੀਆਂ ਲਹਿਰਾਂ ਫੈਲ ਜਾਂਦੀਆਂ ਹਨ1। ਏਸੇ ਲਈ ਅਜਾਇਬ ਕਮਲ ਦੀ ਕਾਵਿ ਪੁਸਤਕ ‘ਵਰਤਮਾਨ ਤੁਰਿਆ ਹੈ’ ਨੂੰ ਪੰਜਾਬੀ ਕਵਿਤਾ ਮੰਨ ਲਿਆ ਜਾਂਦਾ ਹੈ।

ਪੰਜਾਬੀ ਬੋਲਦੀ ਪਹਿਲੀ ਫ਼ਿਲਮ ‘ਆਲਮ ਆਰਾ’ (1931) ਆਪਣੇ ਨਾਂ ਅਤੇ ਵਿਸ਼ੇ ਰੂਪ ਵਿਚ ਪੰਜਾਬੀ ਨਹੀਂ ਸੀ2। ਹੁਣ ‘ਮੇਰਾ ਪੰਜਾਬ’ (1940)3,  ‘ਰਾਵੀ ਪਾਰ’ (1942), ‘ਸਤਲੁਜ ਦੇ ਕੰਢੇ’  (1964), ‘ਜੱਗਾ’ (1964) ਅਤੇ ‘ਮੈਂ ਜੱਟੀ ਪੰਜਾਬ ਦੀ’ (1964) ਆਦਿ ਪੰਜਾਬੀ ਕਿਸਮ ਦੇ ਨਾਵਾਂ ਅਤੇ ਵਿਸ਼ੇ ਦੇ ਬਾਵਜੂਦ ਵੀ ਰੂਪ ਵਿਚ ਪੰਜਾਬੀ ਨਹੀਂ ਹਨ। ਪੰਜਾਬੀ ਫ਼ਿਲਮਾਂ ਦਾ ਜਨਮ ਉਦੋਂ ਹੋਇਆ ਜਦ ਥਿਏਟਰ ਅਜੇ ਕਨਾਤਾਂ ਨਾਲ਼ ਬਣਦੇ ਸਨ। ਓਦੋਂ ਫ਼ਿਲਮ ਇੰਡਸਟਰੀ ਵਿਚ ਕੁੰਦਨ ਲਾਲ ਸਹਿਗਲ ਵਰਗੇ ਗਾਇਕ, ਗ਼ੁਲਾਮ ਹੈਦਰ ਵਰਗੇ ਸੰਗੀਤਕਾਰ, ਰੂਪ ਕੇ ਸ਼ੋਰੀ ਵਰਗੇ ਨਿਰਦੇਸ਼ਕ ਅਤੇ ਬਲਦੇਵ ਚੰਦਰ ਬੇਕਲ ਵਰਗੇ ਕਹਾਣੀ-ਸੰਵਾਦ-ਗੀਤ ਲੇਖਕ ਪੰਜਾਬੀ ਸਨ। ਹੁਣ ਜਦ ਕਿ ‘ਨਰੇਂਦਰਾ’ ਅਤੇ ‘ਫ਼ਰੈਂਡਜ਼’ ਵਰਗੇ ਆਹਲਾ ਥਿਏਟਰ ਅਤੇ ਵੀਹਵੀਂ ਸਦੀ ਦੇ ਅੰਤਲੇ ਹਿੱਸੇ ਦੇ ਦਰਸ਼ਕ ਪੈਦਾ ਹੋ ਚੁੱਕੇ ਹਨ—ਹੁਣ ਜਦ ਕਿ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਨਰਿੰਦਰ ਚੰਚਲ ਅਤੇ ਸ਼ਮਸ਼ਾਦ ਬੇਗਮ ਵਰਗੇ ਗਾਇਕ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਥਾਪਤ ਹੋ ਚੁਕੇ ਹਨ—ਬੂਟਾ ਸਿੰਘ ਸ਼ਾਦ ਵਰਗੇ ਲੇਖਕ, ਬਾਬੂ ਸਿੰਘ ਮਾਨ ਅਤੇ ਕਸ਼ਮੀਰ ਕਾਦਰ ਵਰਗੇ ਗੀਤਕਾਰ ੳੇੁਥੇ ਪ੍ਰਵੇਸ਼ ਕਰ ਚੁਕੇ ਹਨ ਤਾਂ ਪੰਜਾਬੀ ਫ਼ਿਲਮ ਦਾ ਪੱਧਰ ਉੱਪਰ ਜਾਣ ਦੀ ਬਜਾਏ ਹੇਠਾਂ ਡਿਗ ਪਿਆ ਹੈ।

‘ਮੰਗਤੀ’ (1942) ਫ਼ਿਲਮ ਲਾਹੌਰ ਵਿਚ ਪੂਰਾ ਸਾਲ ਭਰ ਲੱਗੀ ਰਹੀ ਸੀ। ਵੰਡ ਤੋਂ ਬਾਦ ਸਭ ਤੋਂ ਵੱਧ ਚੱਲਣ ਵਾਲੀ ‘ਨਾਨਕ ਨਾਮ ਜਹਾਜ਼’ (1969) ਆਪਣਾ ਵਿਸ਼ਾ ਵਸਤੂ ਨਿਰੋਲ ਧਾਰਮਿਕ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿਚ ਕੁਝ ਮਹੀਨਿਆਂ ਤੋਂ ਵਧ ਨਹੀਂ ਚਲ ਸਕੀ। ਕੋਈ ਮੂਰਖ ਹੀ ਇਸ ਦਾ ਕਾਰਨ ‘ਦਰਸ਼ਕਾਂ ਦੀ ਸੂਝ ਅਤੇ ਸੁਹਜ ਦਾ ਵਿਕਾਸ’ ਦਸ ਸਕੇਗਾ।

ਬਲਰਾਜ ਸਾਹਨੀ ਨੇ ‘ਪਵਿੱਤਰ ਪਾਪੀ’ (1970) ਵਿਚ ਮੁਫ਼ਤ ਕੰਮ ਕਰਕੇ ਪੰਜਾਬੀ ਫ਼ਿਲਮਾਂ ਦੀ ਸੇਵਾ ਕੀਤੀ। ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਧਾਰਮਿਕ ਨਾਵਾਂ ਵਾਲੀਆਂ ਫ਼ਿਲਮਾਂ ਦਾ ਟੈਕਸ ਮਾਫ਼ ਕਰਕੇ ਪੰਜਾਬੀ ਫ਼ਿਲਮਾਂ ਦੀ ਸੇਵਾ ਕੀਤੀ। ਕਪੂਰ ਘਰਾਣੇ ਨੇ ਪੰਜਾਬੀ ਫ਼ਿਲਮਾਂ ‘ਚ ਲੱਤ ਨਾ ਅੜਾ ਕੇ ਪੰਜਾਬੀ ਫ਼ਿਲਮਾਂ ਦੀ ਸੇਵਾ ਕੀਤੀ। ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਸੇਵਾਦਾਰ ਬਹੁਤ ਮਿਲਦੇ ਹਨ, ਸੂਝਵਾਨ ਨਹੀਂ।

ਪਵਿੱਤਰ ਪਾਪੀ , ਕੁੱਲੀ ਯਾਰ ਦੀ , ਨਾਨਕ ਦੁਖੀਆ ਸਭ ਸੰਸਾਰ ਫ਼ਿਲਮਾਂ ਦੇ ਪੋਸਟਰ (ਸ੍ਰੋਤ: ਆਈ ਐਮ ਡੀ ਬੀ , ਸਿਨੇਮਾਜ਼ੀ)

ਮਸਾਂ ਜਹੇ ਸ਼ੁਕਰ ਕੀਤਾ ਸੀ ਕਿ ਪੰਜਾਬੀ ਫ਼ਿਲਮ ਦੇ ਮੋਢਿਆਂ ਉਤੋਂ ਘੱਗਰਿਆਂ, ਲਹਿੰਗਿਆਂ, ਨਕਲੀ ਕਿਸਮ ਦੇ ਨਾਚਾਂ, ਹਟਵਾਣੀਆਂ ਦੇ ਪੁੱਤਾਂ ਵਰਗੇ ਨਾਇਕਾਂ ਅਤੇ ਪਰਾਲੀ ਦੇ ਢੇਰਾਂ ਦਾ ਭਾਰ ਲੱਥਾ। ਪਰ ਉਸ ਦੀ ਥਾਂ ਤੇ ਨਿਹੰਗਾਂ, ਭਾਈਆਂ, ਗੁਰਦਵਾਰਿਆਂ, ਬੇ ਸਿਰ ਪੈਰ ਅੰਧ ਵਿਸ਼ਵਾਸੀ, ਕਥਾਵਾਂ ਅਤੇ ਕਾਲਜੀ ਭੰਗੜਿਆਂ ਦਾ ਭਾਰ ਪੈ ਗਿਆ। ਅਜੇ ਸ਼ੁਕਰ ਹੈ ਕਿ ਜਸੂਸੀ ਸ਼ਾਵਨਵਾਦੀ ਕਿਸਮ ਦੀ ਥੋਥੀ ਦੇਸ਼ ਭਗਤੀ ਅਤੇ ਪੇਂਡੂ ਕਥਾਵਾਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ ਪਰ ਕੀ ਕਿਹਾ ਜਾ ਸਕਦਾ ਹੈ ਇਨ੍ਹਾਂ ਰੋਗਾਂ ਤੋਂ ਮੁਕਤੀ ਦੀ ਉਮਰ ਕਿੰਨੀ ਕੁ ਹੈ।

ਤੁਸੀਂ ‘ਚੰਬੇ ਦੀ ਕਲੀ’ (1965), ‘ਧੰਨਾ ਭਗਤ’4 (1974) ਜਾਂ ‘ਨਾਨਕ ਦੁਖੀਆ ਸਭ ਸੰਸਾਰ’ (1970), ‘ਟਾਕਰਾ’ (1976) ਜਾਂ ‘ਦਾਜ’ (1976) ਵਿਚੋਂ ਕੋਈ ਫ਼ਿਲਮ ਤਾਂ ਵੇਖੀ ਹੀ ਹੋਵੇਗੀ। ਜੇ ਨਹੀਂ ਵੇਖੀ ਤਾਂ ਸਰ ਜੋਗਿੰਦਰ ਸਿੰਘ, ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਦਾ ਕੋਈ ਨਾਵਲ ਤਾਂ ਪੜ੍ਹਿਆ ਹੀ ਹੋਵੇਗਾ। ਜੇ ਤੁਸੀਂ ਦੋਹਾਂ ‘ਚੋਂ ਕੋਈ ਕੰਮ ਵੀ ਨਹੀਂ ਕੀਤਾ ਤਾਂ ਤੁਸੀਂ ਆਪਣੀ ਕਿਸਮਤ ੳਤੇ ਮਾਣ ਕਰ ਸਕਦੇ ਹੋ।

ਤੁਸੀਂ ਜਾਣਦੇ ਹੈ ਕਿ ਜਾਂ ਤਾਂ ਪੰਜਾਬ ਦੇ ਮੁੰਡੇ ਅਨਪੜ੍ਹ ਹੁੰਦੇ ਹਨ ਜਾਂ ਕੁੜੀਆਂ। ਕੋਈ ਇਕ ਧਿਰ ਕਾਲਜ ‘ਚੋਂ ਪੜ੍ਹਾਈ ਖਤਮ ਕਰਕੇ ਤਾਂਗੇ ਜਾਂ ਰੇਲ ਵਿਚ ਪਿੰਡ ਆਉਂਦੀ ਹੈ। ਘਰ ਵੜਨ ਤੋਂ ਪਹਿਲਾਂ ਹੀ ਉਸਦਾ ਟਾਕਰਾ ਕੁਦਰਤੀ ਤੌਰ ਤੇ ਅਨਪੜ੍ਹ ਸੁੰਦਰੀ ਜਾਂ ਸੁੰਦਰੇ ਨਾਲ਼ ਹੋ ਜਾਂਦਾ ਹੈ। ਉਨ੍ਹਾਂ ਵਿਚ ਹਲਕੀ ਜਹੀ ਝੜਪ ਹੋਣਾ ਵੀ ਕੋਈ ਜੁਰਮ ਨਹੀਂ। ਅਗਲਾ ਸਾਮਾਨ ਘਰ ਰੱਖੇਗਾ ਅਤੇ ਖ਼ੇਤਾਂ ਵੱਲ ਹਵਾ ਖ਼ੋਰੀ ਲਈ ਭਲਾ ਕਿਉਂ ਨਾ ਜਾਵੇ? ਜਿਥੇ ਕਿ ਫ਼ਸਲਾਂ, ਖੂਹਾਂ, ਮੱਝਾਂ ਜਾਂ ਦੇਸ਼ ਦੀ ਸੁੰਦਰਤਾ ਅਤੇ ਇਤਿਹਾਸਕ ਗੌਰਵ ਬਾਰੇ ਗੀਤ ਹਵਾ ਵਿਚ ਤਰ ਰਹੇ ਹੁੰਦੇ ਹਨ। ਉਸ ਤੋਂ ਮਗਰੋਂ ਕੁਝ ਵੀ ਹੋ ਸਕਦਾ ਹੈ। ਕਿਸੇ ਗੁੰਡੇ (ਉਹ ਕਦਾਚਿਤ ਜਾਗੀਰਦਾਰ ਜਾਂ ਭਰਿਸ਼ਟ ਅਧਿਕਾਰੀ ਨਹੀਂ ਹੋਵੇਗਾ) ਨਾਲ਼ ਵੈਰ ਦਾ ਮੱਢ ਪਹਿਲਾਂ ਵੀ ਬੱਝ ਸਕਦਾ ਹੈ ਜਾਂ ਝੜਪ ਵਾਲੇ ਜਣੇ ਜਣੀ ਨਾਲ਼ ਇਸ਼ਕ ਸ਼ੁਰੂ ਹੋਣ ਤੋਂ ਮਗਰੋਂ—ਕੋਈ ਫ਼ਰਕ ਨਹੀਂ ਪੈਂਦਾ, ਹੁਣ ਨਾਚ ਗਾਣੇ ਅਤੇ ਲੜਾਈਆਂ, ਬਾਂਹ ਵਿਚ ਬਾਂਹ ਪਾਈ ਨਾਇਕ ਅਤੇ ਨਾਇਕਾ ਹੈ ਹੂਟੇ ਦਿੰਦੇ ਰਹਿਣਗੇ। ਅਖ਼ੀਰ ਵਿਚ ਪਿਆਰ ਅਤੇ ਸਚਾਈ ਦਾ ਮੂੰਹ ਕਾਲਾ ਹੋਣੋਂ ਤਾਂ ਰਿਹਾ, ਬੁਰਾਈ ਦਾ ਹੀ ਹੋਵੇਗਾ। ਜਾਂ ਇੰਜ ਵੀ ਹੋ ਸਕਦਾ ਹੈ ਕਿ ਕੋਈ ਸੱਚੇ ਪਾਤਸ਼ਾਹ ਦਾ ਭਗਤ ਆਪਣੀ ਲਗਨ ਵਿਚ ਨੇਕੀ ਦੇ ਰਾਹ ਤੁਰਿਆ ਜਾਂਦਾ ਦਿਸੇਗਾ। ਭਗਤਾਂ ਦਾ ਕੋਈ ਕਾਲ ਤਾਂ ਨਹੀਂ ਦੁਨੀਆਂ ਤੇ। ਬਿਪਤਾ ਭਾਵੇਂ ਕੁਦਰਤੀ ਹੋਵੇ ਜਾਂ ਗ਼ੈਰ ਕੁਦਰਤੀ—ਅਚਣਚੇਤ ਕਰਾਮਾਤ ਨਾਲ਼ ਔਹ ਦੀ ਔਹ ਜਾਵੇਗੀ। ਇਸ ਸਾਰੇ ਚੱਕਰ ਦੇ ਵਿਚ ਕਿਸੇ ਨੌਜਵਾਨ ਅਤੇ ਖ਼ੂਬਸੂਰਤ ਜੋੜੀ ਦਾ ਪਿਆਰ ਪੈ ਕੇ ਸੰਕਟਾਂ ਨੂੰ ਕੁਚਲਦਾ ਹੋਇਆ ਸਿਰੇ ਚੜ੍ਹ ਜਾਵੇਗਾ। ਇਹੋ ਕੁਝ ਹੈ ਬੱਸ, ਜੋ ਪੰਜਾਬ ਵਿਚ ਘਟਦਾ ਜਾਂ ਘਟ ਸਕਦਾ ਹੈ।

‘ਓ ਸ਼ਹਿਰੀ ਬਾਊ, ਇਹ ਟਾਂਗਾ ਐਂਝ ਨਹੀਂ ਜੇ ਨਿਕਲਣਾ’
ਮੈਂ ਜੱਟੀ ਪੰਜਾਬ ਦੀ (1964) ਵਿਚ ਪ੍ਰੀਤੋ (ਨਿਸ਼ੀ )ਦਾ ਪ੍ਰੇਮ (ਪ੍ਰੇਮਨਾਥ )ਨਾਲ਼ ਡਾਇਲਾਗ

ਖ਼ੈਰ ਉਨ੍ਹਾਂ ਸਮੱਸਿਆਵਾਂ ਦਾ ਰੰਡੀ ਰੋਣਾ ਜਾਇਜ਼ ਨਹੀਂ ਜੋ ਕੇਵਲ ਪੰਜਾਬੀ ਨਹੀਂ ਸਗੋਂ ਸਮੁੱਚੀ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਹਨ। ਬੜੇ ਚਿਰ ਤੋਂ ਹਿੰਦੀ ਦੇ ਫ਼ਿਲਮ ਪੱਤਰਕਾਰ ਇਨ੍ਹਾਂ ਰੁਝਾਨਾਂ ਨੂੰ ਇਕੋ ਸਮੇਂ ਨਿੰਦਦੇ ਤੇ ਹਵਾ ਦਿੰਦੇ ਆ ਰਹੇ ਹਨ ਪਰ ਹਿੰਦੀ ਇੰਡਸਟਰੀ ਦੇ ਮਹਾਂ ਅਸਰ ਦੇ ਬਾਵਜੂਦ ਵੀ ਬੰਗਾਲੀ, ਮਲਿਆਲਮ ਆਦ ਬੋਲੀਆਂ ਵਿਚ ਚੰਗੀਆਂ ਫ਼ਿਲਮਾਂ ਬਣੀਆਂ ਹਨ ਅਤੇ ਉਨ੍ਹਾਂ ਸੂਬਿਆਂ ਦੇ ਦਰਸ਼ਕ ਵੀ ਪੰਜਾਬੀਆਂ ਨਾਲ਼ੋਂ ਬਹੁਤੇ ਸੁਧਰੇ ਅਤੇ ਵਿਕਸੇ ਹੋਏ ਨਹੀਂ ਹਨ।

ਪੰਜਾਬੀ ਦੀ ਕਿਸੇ ਵੀ ਫ਼ਿਲਮੀ ਹਸਤੀ ਨੂੰ ਸ਼ਕਾਇਤ ਕਰਨ ਦਾ ਹੱਕ ਨਹੀਂ ਕਿ ਚੰਗੀ ਫ਼ਿਲਮ ਫਲਾਪ ਹੋ ਜਾਂਦੀ ਹੈ। ਕਿਉਂਕਿ ਕਦੀ ਕਿਸੇ ਬਣਾਈ ਹੀ ਨਹੀਂ। ਕੁਝ ਇਕ ਹਿੰਦੀ ਵਿਚ ਹੋਏ ਤਜਰਬਿਆਂ ਦੇ ਹਸ਼ਰ ਨੂੰ ਪੰਜਾਬੀ ਜਨਤਾ ਦੇ ਖ਼ਾਹ ਮੁਖ਼ਾਹ ਸਿਰ ਮੜ੍ਹਨਾ ਉਸ ਨਾਲ਼ ਧੱਕਾ ਹੈ। ਗਿਣਤੀ ਦੀਆਂ ਵਧੀਆ ਹਿੰਦੀ ਫ਼ਿਲਮਾਂ ਦੇ ਅਸਫਲ ਰਹਿ ਜਾਣ ਕਾਰਨ ਫ਼ੌਰੀ ਤੌਰ ਤੇ ਭੂਗੋਲਿਕ ਅਤੇ ਸਾਧਾਰਣ ਤੌਰ ਤੇ ਸਿਆਸੀ ਹਨ। ਉਹ ਕਾਰਣ ਸੂਬਾਈ ਬੋਲੀਆਂ ਦੀਆਂ ਫ਼ਿਲਮਾਂ ਉਤੇ ਇੰਨ ਬਿੰਨ ਲਾਗੂ ਨਹੀਂ ਹੁੰਦੇ।

ਧਰਮ ਅਤੇ ਦੇਸ਼ ਦੇ ਪ੍ਰਬੰਧਕ ਇਹ ਨਹੀਂ ਸਮਝਦੇ ਕਿ ਮੁਨਾਫ਼ਾ ਖ਼ੋਰੀ ਤਾਂ ਆਪਣੇ ਤੱਤ ਰੂਪ ਵਿਚ ਹੀ ਧਾਰਮਿਕਤਾ ਅਤੇ ਦੇਸ਼ ਪ੍ਰੇਮ ਦੀ ਦੁਸ਼ਮਣ ਹੈ। ਜੇ ਮੁਨਾਫ਼ਾ ਖ਼ੋਰੀ ਹੈ ਤਾਂ ਦੂਜੀਆਂ ਦੋਵੇਂ ਚੀਜ਼ਾਂ ਨਹੀਂ ਹੋਣਗੀਆਂ। ਜੇ ਉਹ ਹਨ ਤਾਂ ਮੁਨਾਫ਼ਾ ਖ਼ੋਰ ਹੀ ਇਨ੍ਹਾਂ ਵਿਸ਼ਿਆਂ ਉਤੇ ਫ਼ਿਲਮ ਬਣਾ ਰਹੇ ਹਨ ਤਾਂ ਉਹ ਜ਼ਰੂਰ ਇਨ੍ਹਾਂ ਵਿਸ਼ਿਆਂ ਵਿਚ ਭੰਨ ਤੋੜ ਕਰਨਗੇ। ਉਨ੍ਹਾਂ ਨੂੰ ਦੂਸ਼ਿਤ ਕਰਕੇ ਆਪਣੇ ਹਿੱਤਾਂ ਲਈ ਵਰਤਣਗੇ। ਇਥੇ ਜੇ ‘ਹਕੀਕਤ’ ਅਤੇ ‘ਉਪਕਾਰ’ ਵਰਗੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਕੇਂਦਰ ਸਰਕਾਰ ਟੈਕਸ ਮਾਫ਼ ਕਰ ਦਿੰਦੀ ਹੈ, ਜੇ ‘ਨਾਨਕ ਨਾਮ ਜਹਾਜ਼’ ਬਣਦੀ ਹੈ ਤਾਂ ਸਿੰਘ ਜੁੱਤੀ ਲਾਹ ਕੇ ਅੰਦਰ ਵੜਦੇ ਹਨ।

ਮੁਨਾਫ਼ਾ ਖ਼ੋਰੀ ਦਾ ਜਿੰਨ ਕਿਸੇ ਵੀ ਵਾਦ ਨੂੰ, ਸਿਆਸਤ, ਧਰਮ, ਕਾਨੂੰਨ, ਸਾਹਿਤ ਅਤੇ ਕਲਾ ਨੂੰ ਆਪਣੇ ਸ਼ਿਕਾਰ ਫਾਹੁਣ ਲਈ ਵਰਤ ਸਕਦਾ ਹੈ। ਬਲਰਾਜ ਸਾਹਨੀ ਵਰਗੀ ਸੇਵਾਦਾਰੀ ਭਾਵਨਾ ਮੱਖੀ ਬਣਕੇ ਕੰਧ ਨਾਲ਼ ਲੱਗੀ ਰਹੇਗੀ। ਲੋਕ ਤਾੜੀਆਂ, ਸੀਟੀਆਂ ਅਤੇ ਹੰਝੂਆਂ ਨਾਲ਼ ਪਿੰਜਰੇ ਨੂੰ ਥਈਟਰ ਸਮਝ ਕੇ ਵੜਦੇ ਨਿਕਲਦੇ ਰਹਿਣਗੇ। ਲੋਕਾਂ ਕੋਲ ਧੁਰ ਤੋਂ ਇਹ ਭੰਡਾਰ ਰਹੇ ਹਨ ਤੇ ਰਹਿਣਗੇ।

ਚਿਰਾਂ ਤੋਂ ਅੰਮ੍ਰਿਤਾ ਪ੍ਰਤਿਮ ਦੀ ਸਲਾਹ ਬਣਦੀ ਪਈ ਹੈ ਕਿ ਪਿੰਜਰ ਨਾਵਲ ਦੇ ਆਧਾਰ ਉਤੇ ਪੰਜਾਬੀ ਫ਼ਿਲਮ ਬਣਾਵੇ। ਫ਼ਿਲਮ ਕਾਰਪੋਰੇਸ਼ਨ ਤੋਂ ਉਹਨੂੰ ਲੋੜੀਂਦਾ ਆਰਥਿਕ ਸਹਿਯੋਗ ਨਹੀਂ ਮਿਲਿਆਂ। ਬੰਬਈ ਦੇ ਬਹੁਤ ਸਾਰੇ ਪੰਜਾਬੀ ਡਰਾਮਾ ਕਲਾਕਾਰ ਜੋ ਅਦਾਕਾਰੀ ਤੇ ਸਾਹਿਤ ਦੇ ਨੇੜਲੇ ਰਿਸ਼ਤੇਦਾਰ ਰਹੇ ਹਨ। ਨੋਰਾ ਰਿਚਰਡ ਰੰਗ ਮੰਚ ਦੀ ਪ੍ਰਤਿਭਾਵਾਨ ਅਦਾ ਕਾਰਾ ਜਸਵੰਤ ਕੌਰ ‘ਦਮਨ’ ਵੀ ਫ਼ਿਲਮੀ ਪਰਦੇ ਤੱਕ ਜਾ ਪੁੱਜੀ ਹੈ। ਜਗਜੀਤ ਚੂਹੜਚੱਕ ਪਹਿਲਾਂ ਤੋਂ ਹੀ ਗਾਹੇ ਬਗਾਹੇ ਨਿੱਕੇ ਮੋਟੇ ਪੰਜਾਬੀ ਰੋਲ ਕਰਦਾ ਆ ਰਿਹਾ ਹੈ। ਕੁਝ ਕੁ ਸਮੇਂ ਤੋਂ ਪੰਜਾਬ ਸਰਕਾਰ ਨੇ ਵੀ ਪੰਜਾਬੀ ਫ਼ਿਲਮ ਬਾਰੇ ਵਧੇਰੇ ਗ਼ੌਰ ਨਾਲ਼ ਵਿਚਾਰਨਾ ਸ਼ੁਰੂ ਕੀਤਾ ਹੋਇਆ ਹੈ। ਇਹ ਸਭ ਅਸਮਾਨ ਖੁੱਲ੍ਹਣ ਦੇ ਲੱਛਣ ਹਨ। ਪਰ ਗਧੇ ਅਤੇ ਬਾਂਦਰ ਵੀ ਅਵੇਸਲੇ ਨਹੀਂ ਉਹ ਸੁਦਾਗਰ ਤੋਂ ਪਹਿਲਾਂ ਹੀ ਦੁਆ ਮੰਗਣ ਲਈ ਤਤਪਰ ਹਨ।

ਪਿਛੇ ਜਿਹੇ ਬੂਟਾ ਸਿੰਘ ਸ਼ਾਦ ਨੇ ‘ਧਰਤੀ ਸਾਡੀ ਮਾਂ’(1976) ਬਣਾ ਲਈ ਕੱਲ੍ਹ ਨੂੰ ਧਰਤੀ ਸਾਡੀ ਭੂਆ ਬਣ ਸਕਦੀ ਹੈ। ਪਰ ਕਾਸ਼! ਕਦੀ ਇਹ ਮਨੁੱਖਾਂ ਦੇ ਰਹਿਣ ਲਈ ਥਾਂ ਬਣ ਸਕੇ।


  1. 1975-76 ਵਿਚ ਕਾਂਗਰਸ ਪਾਰਟੀ ਦਾ ਇਜਲਾਸ ਕਾਮਾਗਾਟਾਮਾਰੂ ਨਗਰ (ਪਿੰਡ ਮਟੌਰ, ਸੈਕਟਰ 70 ਮੁਹਾਲੀ) ਵਿਚ ਹੋਇਆ ਸੀ। https://www.indiatoday.in/magazine/nation/story/19760115-congress-holds-historic-session-in-chandigarh-819018-2015-02-18 ↩︎
  2. ਆਲਮ ਆਰਾ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ਸੀ। ਪੰਜਾਬੀ ਨਹੀਂ। ↩︎
  3. ‘ਮੇਰਾ ਪੰਜਾਬ’ (1940) ਕਿਸਾਨੀ ਜੀਵਨ ਉੱਤੇ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਵਿੱਚ ਪੰਜਾਬ ਦੀ ਰਹਿਤਲ ਤੇ ਕਿਸਾਨਾਂ ਦੀ ਮਿਹਨਤ ਦੀ ਗੱਲ ਕੀਤੀ ਗਈ https://www.cinemaazi.com/public/film/mera-punjab ↩︎
  4. ‘ਭਗਤ ਧੰਨਾ ਜੱਟ'(1974) https://www.imdb.com/title/tt0157385/ ↩︎

ਇਹ ਲੇਖ 1975 ਤੋਂ ਬਾਅਦ ਦਾ ਲਿਖਿਆ ਲੱਗਦਾ ਹੈ। ਸ਼ਮਸ਼ੇਰ ਸੰਧੂ ਮੁਤਾਬਕ ਇਹ ਉਹਨਾਂ ਸੰਪਲਕ ਵਿਚ ਛਾਪਿਆ ਸੀ।
ਸ੍ਰੋਤ: https://paash.wordpress.com/wp-content/uploads/2008/08/paash-on-films.pdf

ਤਸਵੀਰਾਂ ਅਤੇ ਪ੍ਰੂਫ ਦੀ ਸੁਧਾਈ: ਜਸਦੀਪ ਸਿੰਘ
ਹਵਾਲੇ ਅਤੇ ਫ਼ਿਲਮਾਂ ਦੀ ਸਾਲ ਦੀ ਸੁਧਾਈ ਲਈ ਅਮਰਜੀਤ ਚੰਦਨ ਅਤੇ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

Bhagat Singh’s Shirt, Ludhiana, November 2009 – Picture Amarjit Chandan

ਅਮਰਜੀਤ ਚੰਦਨ

ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

ਸਮਝ ਨਹੀਂ ਸੀ ਆਂਦੀ
ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ
ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ
ਨੂਰਾਨੀ ਬੰਦਾ ਝੱਗਾ ਖ਼ਾਕੀ
ਛਡ ਤੁਰਿਆ ਅਣਮੋਲ ਨਿਸ਼ਾਨੀ

ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ
ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰ
ਬੋਝੇ ਵਿਚ ਸਨ ਦਿਲ ਧੜਕਣਾਂ
ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈ
ਮੁੜ ਆਵੇਗਾ

ਕੈਮਰੇ ਦਾ ਬਟਣ ਦਬਾਵਣ ਲੱਗਿਆਂ
ਸ਼ੀਸ਼ੇ ਦੀ ਅੱਖ ਥਾਣੀਂ ਮੈਂ ਕੀ ਤੱਕਿਆ-

ਕਲੀ ਚੰਬੇਲੀ ਡਿੱਗੀ ਆਣ ਕਮੀਜ਼ ਦੇ ਉੱਤੇ ਪੋਲੇ ਦੇਣੀ

Published in ‘Eh Kagad Nahi Hai: Ghadar Virasat Dian LikhtanSelected Poems on Ghadar heritage & An Essay by Amarjit Chandan

Available to order at Kirrt

ਮਿਹਰਬਾਨ ਜੱਜ ਸਾਹਿਬ, ਉਹ ਸੋਮਵਾਰ ਹੁਣ ਨਹੀਂ ਆਵੇਗਾ – ਸਵਰਾਜਬੀਰ

ਨਤਾਸ਼ਾ ਨਰਵਾਲ ਆਪਣੇ ਪਿਤਾ ਮਹਾਵੀਰ ਨਰਵਾਲ ਨਾਲ਼


ਮਿਹਰਬਾਨ ਜੱਜ ਸਾਹਿਬ

ਸਵਰਾਜਬੀਰ


ਮਿਹਰਬਾਨ ਜੱਜ ਸਾਹਿਬ
ਮਹਾਵੀਰ ਨਰਵਾਲ ਮਰ ਗਿਐ
ਹਾਂ, ਜੱਜ ਸਾਹਿਬ
ਨਤਾਸ਼ਾ ਦਾ ਪਿਉ
ਇਸ ਜੱਗ ‘ਚ ਨਹੀਂ ਰਿਹਾ।

ਮਿਹਰਬਾਨ ਜੱਜ ਸਾਹਿਬ
ਉਹ ਧੀ ਧਿਆਣੀ
ਪਿਛਲੇ ਦਿਨੀਂ
ਤੁਹਾਡੇ ਦਰਬਾਰ ‘ਚ ਆਈ ਸੀ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੇਰੇ ‘ਤੇ ਮੁਕੱਦਮਾ ਨਾ ਚਲਾਓ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੈਨੂੰ ਦੋਸ਼ ਮੁਕਤ ਕਰ ਦਿਓ
ਉਸ ਦੇ ਵਕੀਲ ਨੇ ਮਿੰਨਤ ਕੀਤੀ ਸੀ
ਕਿ ਉਸ ਨੂੰ ਦੇ ਦਿਓ ਦੋ ਪਲ
ਉਸ ਨੇ ਆਪਣੇ ਪਿਓ ਦਾ ਮੂੰਹ ਵੇਖਣੈ
ਉਸ ਦੇ ਨਾਲ ਦੋ ਗੱਲਾਂ ਕਰਨੀਆਂ ਨੇ
ਉਹ ਬਿਮਾਰ ਹੈ

ਉਹ ਤੇਰ੍ਹਾਂ ਵਰ੍ਹਿਆਂ ਦੀ ਸੀ
ਜਦ ਉਹਦੀ ਮਾਂ ਮਰ ਗਈ
ਉਹਦਾ ਪਿਉ ਹੀ ਉਹਦੀ ਮਾਂ ਸੀ
ਡੂੰਘੀ ਛਾਂ ਸੀ ਉਹ।

ਤੁਸੀਂ ਜਾਣਦੇ ਓ ਜੱਜ ਸਾਹਿਬ
ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਐ
ਇਸ ਕੁੜੀ ਨੇ
ਦਿੱਲੀ ਦੇ ਦੰਗੇ ਨਹੀਂ ਸੀ ਕਰਾਏ
ਉਹ ਨਿਰਦੋਸ਼ ਐ
ਉਹ ਸਮਾਜ ਦੇ ਪਿੰਜਰੇ ਤੋੜਨਾ ਚਾਹੁੰਦੀ ਸੀ
ਤੁਸੀਂ ਉਸ ਨੂੰ ਤਾਕਤ ਦੇ ਪਿੰਜਰੇ ‘ਚ ਕੈਦ ਕਰ ਦਿੱਤੈ

ਤੁਸੀਂ ਬਹੁਤ ਤਾਕਤਵਰ ਓ, ਜੱਜ ਸਾਹਿਬ
ਤੁਸੀਂ ਮੁਨਸਿਫ਼ ਓ
ਤੁਸੀਂ ਉਸਨੂੰ
ਉਹ ਦੋ ਪਲ ਦੇ ਸਕਦੇ ਸੀ
ਕਿ ਉਹ ਆਪਣੇ ਪਿਉ ਦਾ ਮੂੰਹ ਵੇਖ ਸਕਦੀ

ਤੁਸੀਂ ਉਸ ਨੂੰ ਹੋਰ ਕੈਦ ਵਿੱਚ ਰੱਖ ਸਕਦੇ ਓ ਜੱਜ ਸਾਹਿਬ
ਤੁਸੀਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਸਕਦੇ ਓ
ਤੁਹਾਡੇ ਕੋਲ ਹਰ ਤਾਕਤ ਐ, ਜੱਜ ਸਾਹਿਬ
ਤੁਸੀਂ ਇਨਸਾਫ ਕਰ ਸਕਦੇ ਓ

ਉੱਪਰ ਲਿਖਿਐ ਗਲਤ ਐ
ਤੁਸੀਂ ਸਭ ਕੁਝ ਕਰ ਸਕਦੇ ਓ ਜੱਜ ਸਾਹਿਬ
ਪਰ ਤੁਸੀਂ
ਉਸ ਨੂੰ ਆਪਣੇ ਪਿਉ ਨਾਲ ਗੱਲਾਂ ਕਰਨ ਲਈ
ਦੋ ਪਲ ਨਹੀਂ ਸੀ ਦੇ ਸਕਦੇ

ਤੁਸੀਂ ਉਹ ਦੋ ਪਲ ਨਹੀਂ ਸੀ ਦੇ ਸਕਦੇ ਜੱਜ ਸਾਹਿਬ
ਤੁਹਾਡੇ ਕੋਲ
ਉਹ ਦੋ ਪਲ ਦੇਣ ਵਾਲਾ ਦਿਲ ਨਹੀਂ ਹੈ, ਜੱਜ ਸਾਹਿਬ
ਤੁਹਾਡੇ ਕੋਲ ਤਾਕਤ ਹੈ
ਤੁਹਾਡੇ ਕੋਲ ਇਨਸਾਫ ਹੈ
ਤੁਹਾਡਾ ਦਿਲ ਸਾਫ਼ ਸ਼ਫਾਫ ਹੈ

ਤੁਸੀਂ ਕਿਹਾ ਸੀ
ਤੁਸੀਂ ਉਸਦੀ ਫਰਿਆਦ
ਸੋਮਵਾਰ ਸੁਣੋਗੇ
ਜੱਜ ਸਾਹਿਬ
ਉਹ ਸੋਮਵਾਰ ਹੁਣ ਨਹੀਂ ਆਵੇਗਾ
ਉਹ ਸੋਮਵਾਰ
ਹੁਣ ਕੈਲੰਡਰ ‘ਚੋਂ ਗਾਇਬ ਹੋ ਗਿਐ।

ਜੱਜ ਸਾਹਿਬ
ਤੁਸੀਂ ਸਾਰੀ ਉਮਰ
ਇਸ ਸੋਮਵਾਰ ਦੀ ਤਲਾਸ਼ ਕਰਦੇ ਰਹੋਗੇ।

Dear Kind Judge Sahib

Swarajbir

Kind Judge Sahib,
Mahavir Narwal is dead.
Yes Judge Sahib,
Natasha’s father
is no more in this world.

Kind Judge Sahib,
A day ago, this daughter
had come to your Court.
She had not said
“Don’t prosecute me”
She had not said
“Declare me innocent”

Her lawyer had prayed,
“Give her two moments
She is to see her father
She wants to talk to him a bit,
He is sick.”

She was 13 years of age
When her mother died
Her father was her mother
A shade giving tree he was.

You know Judge Sahib,
You know it too well,
That this girl
did not incite violence in Delhi,
She is innocent.

She wanted to break the cages of society,
And you put her into the cage of the State.

You are too powerful Judge Sahib
You are munsif.
You could have given her two moments
to see her father.

Judge Sahib, you can keep her in prison for more days
You can hand over her a sentence of life imprisonment
Your black robes have all the powers Judge Sahib.
You can do justice.

What is written above is wrong.
You can do everything Judge Sahib,
But you couldn’t grant her
Two moments to talk to her father,
You couldn’t give her
those two moments Judge Sahib,
because you don’t have that heart which could grant her
those two moments.

You have power
You have justice,
You had said
You will hear the prayer on Monday.

Judge Sahib, that Monday won’t come
That Monday
has disappeared from the calendar.

Judge Sahib,
For your whole life,
You will be searching for that Monday.

(Translated from Punjabi by Ayesha Kidwai)


English translation from kafila.online


ਨਤਾਸ਼ਾ ਨਰਵਾਲ ਡੇੜ੍ਹ ਸਾਲ ਤੋਂ ਝੂਠੇ ਕੇਸਾਂ ਵਿੱਚ ਤਿਹਾੜ ਜੇਲ ਚ ਕੈਦ ਹੈ। ਉਸਦੇ ਪਿਤਾ ਜੀ ਮਹਾਵੀਰ ਨਰਵਾਲ ਕਰੋਨਾ ਮਹਾਮਾਰੀ ਦੀ ਲਾਗ ਨਾਲ਼ ਚੱਲ ਵਸੇ । ਨਤਾਸ਼ਾ ਨੂੰ ਜ਼ਮਾਨਤ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਦਿੱਤੀ ਗਈ।

ਸਵਰਾਜਬੀਰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਨ।

These are the hands

f4f7f894587723.5e829f927ef28

These are the hands
That touch us first
Feel your head
Find the pulse
And make your bed.

These are the hands
That tap your back
Test the skin
Hold your arm
Wheel the bin
Change the bulb
Fix the drip
Pour the jug
Replace your hip.

These are the hands
That fill the bath
Mop the floor
Flick the switch
Soothe the sore
Burn the swabs
Give us a jab
Throw out sharps
Design the lab.

And these are the hands
That stop the leaks
Empty the pan
Wipe the pipes
Carry the can
Clamp the veins
Make the cast
Log the dose
And touch us last.

– Michael Rosen

ਹੱਥ 

ਇਹ ਨੇ ਹੱਥ
ਜੁ ਛੂਹੰਦੇ ਸਾਨੂੰ ਸਭ ਤੋਂ ਪਹਿਲਾਂ
ਤਪਦਾ ਮੱਥਾ
ਨਬਜ਼ਾਂ ਦੇਖਣ
ਕਰਦੇ ਸਿੱਧਾ ਸੇਜ ਵਿਛਾਉਣਾ.

ਇਹ ਨੇ ਹੱਥ
ਜੁ ਥਪਕਣ ਪਿੱਠ ਨੂੰ
ਪਰਖਣ ਚਮੜੀ
ਬਾਂਹ ਫੜਨ ਤੁਸਾਂ ਦੀ
ਕੂੜਾ ਢੋਂਦੇ
ਬਦਲਣ ਲਾਟੂ ਬੁਝਿਆ
ਲਾਉਂਦੇ ਚੂਲ਼ਾ ਨਵਾਂ-ਨਕੋਰਾ
ਨਾੜੀਂ ਵਗਦਾ ਜਲ ਸੰਜੀਵਨ ਤੁਪਕਾ ਤੁਪਕਾ
ਕੁਲਕੁਲ ਕਰਦਾ ਕਾਸੇ ਵਿਚੋਂ ਤ੍ਰੇਹ ਬੁਝਾਵਣ.

ਇਹ ਨੇ ਹੱਥ
ਜੁ ਭਰਦੇ ਗੁਸਲ ਦਾ ਹੌਦਾ
ਲਾਉਂਦੇ ਫ਼ਰਸ਼ ਨੂੰ ਪੋਚਾ
ਸੁਚ ਦਬਾਵਣ ਬਿਜਲੀ ਜਗਦੀ ਬੁਝਦੀ
ਜ਼ਖ਼ਮ ਪਲੋਸਣ
ਲੂੰਹਦੇ ਲਿਬੜੀਆਂ ਪੱਟੀਆਂ
ਲਾਵਣ ਸਾਨੂੰ ਟੀਕੇ
ਸੁੱਟਦੇ ਵਰਦੇ ਨਸ਼ਤਰ
ਬਣਤ ਬਣਾਵਣ ਕਰਕੇ ਕਰਖ਼ੱਨੇ ਦੀ.

ਤੇ ਏਹੀ ਨੇ ਹੱਥ
ਬੰਦ ਕਰਦੇ ਵਗਦਾ ਮੈਲ਼ਾ
ਚੁੱਕਦੇ ਗੰਦਾ
ਪੂੰਝਣ ਨਲ਼ੀਆਂ
ਕੰਮ ਨਾ ਹੋਵੇ ਸੁਣਦੇ ਮੰਦਾ
ਦੱਬਣ ਨਾੜਾਂ
ਜੋੜਨ ਹੱਡੀਆਂ
ਮਿਣਦੇ ਲਿਖਦੇ ਦਾਰੂ ਦਰਮਲ
ਏਹੀ ਨੇ ਹੱਥ ਸਾਨੂੰ ਛੂਹੰਦੇ ਸਭ ਤੋਂ ਆਖ਼ਿਰ.

–  ਮਾਇਕਲ ਰੋਜ਼ਨ 
–  ਪੰਜਾਬੀ ਅਨੁਵਾਦ :ਅਮਰਜੀਤ ਚੰਦਨ 


Michael Rosen is  an English children’s novelist, poet, and the author of 140 books. He is ‘very poorly but stable’ after night in intensive care due to Corona virus related illness. He wrote this poem for the Guardian on 60th anniversary of British NHS in December 2008

Amarjit Chandan translated the poem into Punjabi.

Illustration by South Korean Artist Kang Sujung

ਜਾ ਰਿਹਾ ਏ ਲੰਮਾ ਲਾਰਾ

migrant-workers-walking-danish-best

 

ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ

ਲੰਮਾ ਲਾਰਾ

ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ‘ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ‘ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ

ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

The shades of evening

The shades of evening like many before
The pavement are heading for settlements
The lake turns back from offices
thrown out of work
The lake is drinking its thirst
Some city has set off on the road to the village
Throwing off all wages someone is leaving
Someone comes wiping on his dhoti
the blood of weak animals on his goad
The shades of evening like many before

The long caravan

Leaving behind another’s land
Loaded with the humiliation of rebukes
the long caravan moves on
along with the lengthening
shadows of evening
Children on donkeys’s backs,
fathers cradling dogs in their arms
Mothers carrying cauldrons
on their backs
their children sleeping in those cauldrons
The long caravan moves on
carrying on their shoulders
the bamboo of their huts
Who are these
starving Aryans
which India’s land
are they headed to occupy
Dogs are dear to young men
fancying loving faces in palaces
is not for them
These starving ones have left behind
yet another’s land
The long caravan moves on

*

Photograph: A migrant worker carries his son as they walk along a road with others to return to their village, during a 21-day nationwide lockdown to limit the spreading of coronavirus disease (COVID-19), in New Delhi, India, March 26, 2020.  Courtesy REUTERS/Danish Siddiqui 

Poetry by Lal Singh Dil,  one of the major revolutionary Punjabi poets emerging out of the Naxalite (Maoist-Leninist) Movement in the Indian Punjab towards the late sixties of the 20th century.

Translations byNirupma Dutt, She has translated Lal Singh Dil’s poetry and memoirs in the book ‘Poet of the Revolution: The Memoirs of Lal Singh Dil’

ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ

 

women-clooage-3

ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ

ਹਰਿੱਕ ਖੇਤਰਾਂ ਮਾ ਪਾਏ ਤਰਥੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੧॥

ਅਮ੍ਰਿਤ ਕੌਰ ਬਣੀ ਥੀਗੀ ਸੇਹਤ ਮੰਤਰੀ ।
ਭੱਠਲ ਪੰਜਾਬ ਪਹਿਲੀ ਮੁੱਖ ਮੰਤਰੀ ।
ਸੋਫੀਆ ਦਲੀਪ ਲੜੀ ਬੋਟ ਹੱਕ ਲਈ ।
ਮੋਹਣੀ ਦਾਸ ਰੇਡੀਓ ਕੀ ਲਾਜ ਰੱਖ ਲਈ ।
ਗੁਲਾਬ ਕੌਰੇ ਫਿਰੰਗੀ ਦੇਸ ਤੇ ਦਬੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੨॥

ਮੁਖਤਾਰ ਬੇਗਮ ਬਾਲੀਵੁੱਡ ਕੀ ਥੀ ਨਾਇਕਾ ।
ਖੁਰਸ਼ੀਦ ਬਾਨੋ ਪਾਲੀਵੁੱਡ ਕੀ ਥੀ ਗਾਇਕਾ ।
ਮੁਹੰਮਦੀ ਬੇਗਮ ਪਹਿਲੀ ਥੀ ਸੰਪਾਦਿਕਾ ।
ਉਮਾ ਨੇ ਥਾ ਖੇਲਿਆ ਨਾਟਕ ਲਤਿਕਾ ।
ਰੋਮਿਲਾ ਧਿਆਸਕਾਰੀ ਪਿੜ ਮੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੩॥

ਹਰਨਾਮ ਕੌਰ ਖੋਲ੍ਹੀ ਪਾਠਸ਼ਾਲਾ ਕੰਨਿਆ ।
ਸ਼ੀਲਾ ਦੀਦੀ ਹੱਕਾਂ ਆਲਾ ਮੁੱਢ ਬੰਨ੍ਹਿਆ ।
ਮਹਿੰਦਰ ਨਿਰਲੇਪ ਲੋਕ ਸਭਾ ਬੜੀਆਂ ।
ਅੰਮ੍ਰਿਤਾ ਅਜੀਤ ਲਿਖਤਾਂ ਮਾ ਚੜ੍ਹੀਆਂ ।
ਸਰਲਾ ਕੇ ਪਾਇਲਟੀ ਮਾ ਸਿੱਕੇ ਚੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੪॥

ਲਾਜਵੰਤੀ ਪਹਿਲੇ ਕਰੀ ਪੀ ਐਚ ਡੀ ।
ਰਘਬੀਰ ਪਹਿਲੇ ਮੱਲੀ ਥੀ ਅਸੈਂਬਲੀ ।
ਗਰੇਵਾਲ ਪਹਿਲੀ ਬਣੀ ਰਾਜਪਾਲ ਜੀ ।
ਵੀ ਸੀ ਇੰਦਰਜੀਤ ਕਰਗੀ ਕਮਾਲ ਜੀ ।
ਚੌਹਾਨ ਮਿਸ ਇੰਡੀਆ ਮਾ ਲਾਏ ਟੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੫॥

ਲੂੰਬਾ ਨੇ ਬਸਤੀ ਪਾ ਖੋਜਾਂ ਕਰੀਆਂ ।
ਗੀਤਾ ਕੁਲਦੀਪ ਅਦਾਕਾਰਾਂ ਖਰੀਆਂ ।
ਨੂਰਜਹਾਂ ਪੈਹਲਾ ਰੈੜੀਓ ਪਾ ਗੌਣ ਤਾ ।
ਕੈਲਾਸ਼ਪੁਰੀ ਜੈਸਾ ਬੁੱਝੋ ਬੈਦ ਕੌਣ ਤਾ ।
ਕਿਰਨ ਬੇਦੀ ਦੇਖ ਚੋਰ ਜੜੋਂ ਹੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ।
ਔਰਤਾਂ ਪੰਜਾਬ ਕੀਆਂ ਬੱਲੇ ਬੱਲੇ ਆਂ ॥੬॥

*
ਚਰਨ ਪੁਆਧੀ

 

Charan Poadhi

ਚਰਨ ਪੁਆਧੀ
ਪੁਆਧ ਬੁੱਕ ਡੀਪੂ
ਪਿੰਡ ਅਰ ਡਾਕਖਾਨਾ ਅਰਨੌਲੀ ਭਾਈ ਜੀ ਕੀ
ਵਾਇਆ ਚੀਕਾ ਜਿਲ੍ਹਾ ਕੈਥਲ ਹਰਿਆਣਾ
ਪਿੰਨ ਕੋਡ ਲੰਬਰ ੧੩੬੦੩੪
ਸੰਪਰਕ ਲੰਬਰ ੯੯੯੬੪ / ੨੫੯੮੮

Charan Poadhi is a writer, artist and Poadhi language activist from village Arnauli, Dist. Kaithal, Haryana. He writes in Poadhi dialect of Punjabi, he collects and archives its folk songs. We profiled his work at Kirrt: Charan Poadhi – Shopkeeper & Artist

On International working women’s day, Punjabi Tribune published the list of Punjabi women in the modern age compiled by Amarjit Chandan: ਆਧੁਨਿਕ ਯੁਗ ਤੇ ਪੰਜਾਬੀ ਔਰਤਾਂ

Collage
1st Row: Amrit Kaur (First Health Minister India), Kailash Puri (Sexologist), Ania Loomba (Scholar) , Sophia Duleep Singh (Suffragette)
2nd Row: Rajinder Kaur Bhathal (First Chief Minister East Punjab), Amrita Pritam (Poet), Geeta Bali (Actor), Kuldeep Kaur (Actor)
3rd Row: Gulab Kaur (Ghadar Revolutionary), Noor Jahan (Singer),  Romila Thapar (Historian), Raghbir Kaur (Lawmaker)
4th Row: Khurshid Bano (Actor), Sheila Didi (Activist), Sarla Thukral(Pilot), Ajeet Cour (Writer)